ਪੰਜਾਬ : ਭਾਜਪਾ ਦੇ ਸਾਬਕਾ ਕੌਂਸਲਰ ਦੇ ਘਰ ਹੋਇਆ ਹਮਲਾ

ਬਟਾਲਾ: ਹਨੁਮਾਨ ਚੌਂਕ ਵਿੱਚ ਪੈਂਦੇ ਬੇਰੀਆਂ ਮੁਹੱਲੇ ਵਿੱਚ ਸਾਬਕਾ ਕੌਂਸਲਰ ਦੇ ਘਰ ਉੱਤੇ ਹਮਲਾ ਕਰਨ ਦੀ ਖ਼ਬਰ ਸਾਮਣੇ ਆਈ ਹੈ। ਦਸਿਆ ਜਾ ਰਿਹਾ ਹੈ ਕਿ  ਸੱਤ ਨੌਜਵਾਨ ਚਾਰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਭਾਜਪਾ ਦੇ ਸਾਬਕਾ ਕੌਂਸਲਰ ਜਤਿੰਦਰ ਪਰਦੇਸੀ ਦੇ ਘਰ ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਜਤਿੰਦਰ ਪਰਦੇਸੀ ਦੇ ਗੇਟ ਅੰਦਰ ਖੜੇ ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰਾ ਨਾਲ ਵਾਰ ਕੀਤੇ ਅਤੇ ਸਰੇਆਮ ਧਮਕਿਆ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ  ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਸ਼ਹਿਰ ਦੇ ਮੇਨ ਰਿਹਾਇਸ਼ੀ ਇਲਾਕੇ ਵਿੱਚ ਘਟੀ ਗੁੰਡਾਗਰਦੀ ਦੀ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

 ਜਾਣਕਾਰੀ ਦਿੰਦੇ ਹੋਏ  ਜਤਿੰਦਰ ਪਰਦੇਸੀ ਨੇ ਦੱਸਿਆ ਕਿ  ਰਾਤ ਅੱਠ ਸਵਾ ਅੱਠ ਵਜੇ ਦੇ ਕਰੀਬ ਘਰ ਵਾਪਸ ਆਏ ਸਨ।  ਉਹਨਾਂ ਦੱਸਿਆ ਕਿ ਉਹ ਚਾਰ ਪੰਜ ਮਹੀਨੇ ਤੋਂ ਲੱਤਾਂ ਦੇ ਆਪਰੇਸ਼ਨ ਕਰਕੇ ਜਿਆਦਾ ਬਾਹਰ ਨਹੀਂ ਜਾਂਦੇ ਅਤੇ ਰਾਜਨੀਤਿ ਵਿੱਚ ਸਰਗਰਮ ਹੋਣ ਕਰਕੇ ਉਹਨਾਂ ਦੇ ਦੁਸ਼ਮਣਾਂ ਨੇ ਇਹ ਹਮਲਾ ਕਰਵਾਇਆ ਹੈ।  ਪਰ ਇੰਜ ਘਰ ਆ ਕੇ ਸਰੇਆਮ ਹਮਲਾ ਕਰਨਾ ਬੇਹਦ ਮੰਦ ਭਾਗੀ ਘਟਨਾ ਹੈ।  ਉਹਨਾਂ ਮੰਗ ਕੀਤੀ ਕਿ ਹਮਲਾਵਰਾਂ  ਦੀ ਪਹਿਚਾਣ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Comments

Leave a Reply

Your email address will not be published. Required fields are marked *