ਪੰਜਾਬ : ਡਾਕਟਰ ਸਾਹਿਬਾਨ ਅਤੇ ਸਮੂਹ ਸਟਾਫ ਵੱਲੋਂ ਕੱਢੀ ਗਈ ਗੇਟ ਰੈਲੀ, ਦੇਖੋ ਵੀਡਿਓ

ਸਮਰਾਲਾ : ਪੀ.ਸੀ.ਐਮ.ਐਸ ਐਸੋਸੀਏਸ਼ਨ ਪੰਜਾਬ ਵੱਲੋਂ ਦਿੱਤੇ ਗਏ ਸੱਦੇ ਤੇ ਸਿਵਲ ਹਸਪਤਾਲ ਸਮਰਾਲਾ ਦੇ ਡਾਕਟਰ ਸਾਹਿਬਾਨ ਅਤੇ ਸਮੂਹ ਸਟਾਫ ਵੱਲੋਂ ਪੰਜਾਬ ਮਿਨਿਸਟਰੀਅਲ ਸਟਾਫ਼ ਦੀ ਜੋ ਹੜਤਾਲ ਪਿਛਲੇ ਇੱਕ ਮਹੀਨੇ ਤੋਂ ਜਾਰੀ ਹੈ। ਉਸ ਨੂੰ ਸਹਿਯੋਗ ਦੇਣ ਲਈ ਇਹ ਗੇਟ ਰੈਲੀ ਕੀਤੀ ਗਈ ਹੈ।

ਜਿਸ ਦੀਆਂ ਮੁੱਖ ਮੰਗਾਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦਾ ਜਾਰੀ ਕਰਨਾ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, 4-9-14 ਏ.ਸੀ.ਪੀ ਲਾਗੂ ਕਰਵਾਉਣਾ, ਕੱਚੇ ਮੁਲਾਜ਼ਮ ਪੱਕੇ ਕਰਨਾ ਆਦਿ ਹਨ। ਇਸ ਮੌਕੇ ਮੈਡੀਕਲ ਅਫਸਰ ਡਾਕਟਰ ਲਖਵਿੰਦਰ ਸਿੰਘ ਅਤੇ ਸਿਵਿਲ ਹਸਪਤਾਲ ਸਮਰਾਲਾ ਦਾ ਸਮੂਹ ਸਟਾਫ ਹਾਜ਼ਰ ਸਨ।

Comments

Leave a Reply

Your email address will not be published. Required fields are marked *