ਪੰਜਾਬ : ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਦੇਖੋ ਵੀਡਿਓ

ਲੁਧਿਆਣਾ : ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਨਵੀਂ ਵਿਆਹੀ ਮਹਿਲਾ ਵਲੋਂ ਸ਼ੱਕੀ ਹਲਾਤਾਂ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਤਕਾ ਦੀ ਪਹਿਛਾਣ ਨਵਦੀਪ ਕੌਰ ਵਜੋਂ ਹੋਈ ਹੈ। ਪਰਿਵਾਰ ਨੇ ਪੀੜਤਾ ਵੱਲੋ ਚੁੱਕੇ ਕਦਮ ਲਈ ਉਸਦੇ ਸੋਹਰੇ ਪਰਿਵਾਰ ਨੂੰ ਜਿੰਮੇਵਾਰ ਦੱਸਿਆ ਹੈ। ਜਿਨਾਂ ਵੱਲੋਂ ਤੰਗ ਪਰੇਸ਼ਾਨ ਕਰਨ ਕਰਕੇ ਵੂਮਨ ਸੈੱਲ ਵਿੱਚ ਵੀ ਕੇਸ ਚੱਲ ਰਿਹਾ ਸੀ। ਪੀੜਤਾਂ ਇਸ ਵੇਲੇ ਆਪਣੇ ਪੇਕੇ ਘਰ ਰਹਿੰਦੀ ਸੀ। ਇਸ ਮੌਕੇ ਮ੍ਰਿਤਕਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਉਸਦਾ ਵਿਆਹ ਹੋਇਆ ਸੀ। ਲੇਕਿਨ ਬਾਅਦ ਵਿੱਚ ਪਤਾ ਚੱਲਿਆ ਕਿ ਲੜਕਾ ਦਿਮਾਗੀ ਤੌਰ ਤੇ ਬਿਮਾਰ ਰਹਿੰਦਾ ਹੈ ਤੇ ਦਵਾਈਆਂ ਖਾਂਦਾ ਹੈ। ਕੁਝ ਦਿਨ ਪਹਿਲਾਂ ਉਹ ਆਪਣੀ ਬੇਟੀ ਨੂੰ ਘਰ ਲਿਆਏ ਸਨ ਅਤੇ ਉਸ ਤੋਂ ਬਾਅਦ ਵੁਮਨ ਸੈੱਲ ਵਿੱਚ ਕੇਸ ਚੱਲ ਰਿਹਾ ਸੀ।

ਅੱਜ ਵੁਮਨ ਸੈਲ ਵਿੱਚ ਤਾਰੀਖ ਸੀ, ਜਿੱਥੇ ਉਸ ਨਾਲ ਮਾੜਾ ਵਤੀਰਾ ਹੋਇਆ। ਜਿਹਦੇ ਸਦਮੇ ਵਿੱਚ ਆ ਕੇ ਉਸਨੇ ਘਰ ਆ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਦੋਂ ਚੱਲਿਆ ਜਦੋਂ ਉਹਨਾਂ ਦੀ ਭੈਣ ਘਰ ਪਹੁੰਚੀ ਤਾਂ ਅੰਦਰੋਂ ਗੇੜ ਬੰਦ ਸੀ। ਕਾਫੀ ਖੜਕਾਉਣ ਤੋਂ ਬਾਅਦ ਜਦੋਂ ਗੇੜ ਨਾ ਖੁੱਲਿਆ ਤਾਂ ਲੜਕੇ ਨੇ ਛੱਤ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਮਹਿਲਾ ਮ੍ਰਿਤ ਅਵਸਥਾ ਵਿੱਚ ਪਈ ਸੀ। ਉੱਥੇ ਹੀ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣ ਦੀ ਪੁਲਿਸ ਤੋਂ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਆਖ ਕੇ ਕੋਈ ਵੀ ਪ੍ਰਤਿਕਿਰਿਆ ਦੇਣ ਤੋਂ ਮਨਾ ਕਰ ਦਿੱਤਾ।

Comments

Leave a Reply

Your email address will not be published. Required fields are marked *