ਪੰਜਾਬ : ਡਾ. ਬੀ.ਆਰ ਅੰਬੇਦਕਰ ਦੇ ਪ੍ਰੀ-ਨਿਰਮਾਣ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ, ਦੇਖੋ ਵੀਡਿਓ

ਲੁਧਿਆਣਾ : ਅੰਬੇਦਕਰ ਸੰਘਰਸ਼ ਕਮੇਟੀ ਵੱਲੋਂ ਡਾ. ਬੀ.ਆਰ. ਅੰਬੇਦਕਰ ਭਵਨ ਵਿਖੇ ਡਾ. ਬੀ ਆਰ ਅੰਬੇਦਕਰ ਦੇ ਪ੍ਰੀ-ਨਿਰਮਾਣ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਜਰੂਰਤਮੰਦ ਸਕੂਲੀ ਬੱਚਿਆਂ ਨੂੰ ਕਾਪੀਆਂ ਅਤੇ ਕਿਤਾਬਾਂ ਆਦਿ ਵੀ ਵੰਡਿਆ ਗਈਆਂ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਬੇਦਕਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਵੱਲੋਂ ਡਾ.ਬੀ ਆਰ ਅੰਬੇਦਕਰ ਦੇ ਪ੍ਰੀ-ਨਿਰਮਾਣ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਵਿਅਕਤੀ ਨੂੰ ਡਾ. ਬੀ ਆਰ ਅੰਬੇਦਕਰ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋੜ ਹੈ।

Comments

Leave a Reply

Your email address will not be published. Required fields are marked *