ਪੰਜਾਬ : PAU ਵਿਖੇ 2 ਦਿਨਾਂ ਫਲਾਵਰ ਸ਼ੋਅ ਦਾ ਆਯੋਜਨ, ਦੇਖੋ ਵੀਡਿਓ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 2 ਦਿਨਾਂ ਫਲਾਵਰ ਸ਼ੋਅ ਦਾ ਆਯੋਜਨ ਕੀਤਾ ਗਿਆ। ਜਿਸ ਦੀ ਰਸਮੀ ਤੌਰ ਤੇ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਵੀਰ ਸਿੰਘ ਗੋਸ਼ਲ ਵੱਲੋਂ ਕੀਤੀ ਗਈ ਹੈ। ਫਲਾਵਰ ਸ਼ੋਅ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਪਹੁੰਚੇ ਹਨ ਅਤੇ ਸ਼ੋਅ ਵਿੱਚ ਸੈਂਕੜੇ ਹੀ ਕਿਸਮਾਂ ਦੇ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ।

ਫਲਾਵਰ ਸ਼ੋਅ ਦੇਖਣ ਆਏ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਅਜਿਹੇ ਫਲਾਵਰ ਸ਼ੋਅ ਲਗਾਇਆ ਜਾਂਦਾ ਹੈ। ਕਿਉਂਕਿ ਇੱਥੇ ਸੈਂਕੜੇ ਕਿਸਮਾਂ ਦੇ ਫੁੱਲਾਂ ਨੂੰ ਨਜ਼ਦੀਕ ਤੋਂ ਦੇਖਣ ਦਾ ਮੌਕਾ ਮਿਲਦਾ ਹੈ ਤੇ ਕੁਦਰਤ ਨੂੰ ਨਜਦੀਕ ਤੋਂ ਦੇਖਣਾ ਇੱਕ ਅਲੱਗ ਹੀ ਸਕੂਨ ਦਿੰਦਾ ਹੈ। ਇਸ ਦੌਰਾਨ ਉਨਾਂ ਨੇ ਕਿਹਾ ਕਿ ਅਜਿਹੇ ਫਲਾਵਰ ਸ਼ੋਅ ਵੱਧ ਤੋਂ ਵੱਧ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।

Comments

Leave a Reply

Your email address will not be published. Required fields are marked *