ਪੰਜਾਬ : ਟ੍ਰੈਫਿਕ ਪੁਲਿਸ ਜੁਗਾੜੂ ਆਟੋਆਂ ਨੂੰ ਲੈ ਕੇ ਹੋਈ ਸਖਤ, ਦੇਖੋ ਵੀਡਿਓ

ਲੁਧਿਆਣਾ : ਟ੍ਰੈਫਿਕ ਪੁਲਿਸ ਜੁਗਾੜੂ ਆਟੋਆ ਨੂੰ ਲੈ ਕੇ ਸਖਤ ਹੋ ਗਈ ਹੈ। ਪੁਲਿਸ ਵੱਲੋਂ ਘੰਟਾ ਘਰ, ਰੇਲਵੇ ਸਟੇਸ਼ਨ ਆਦਿ ਦੇ ਨਜ਼ਦੀਕ ਚੱਲ ਰਹੇ ਜੁਗਾੜੂ ਆਟੋਆਂ ਅਤੇ 15 ਸਾਲ ਤੋਂ ਜਿਆਦਾ ਦੀ ਮਿਆਦ ਪੂਰੀ ਕਰ ਚੁੱਕੇ ਆਟੋਆਂ ਤੇ ਸਖਤ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਵੱਲੋਂ 6 ਦੇ ਕਰੀਬ ਜੁਗਾੜੂ ਆਟੋਆਂ ਨੂੰ ਬੰਦ ਵੀ ਕੀਤਾ

ਗਿਆ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਬਿਨਾਂ ਕਾਗਜਾਤ ਤੋਂ ਆਟੋ ਚਲਾ ਰਹੇ ਆਟੋ ਚਾਲਕਾਂ ਨੂੰ ਵੀ ਸਖਤ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਕੋਈ ਵੀ ਆਟੋ ਚਾਲਕ ਬਿਨਾਂ ਕਾਗਜ਼ਾਤ ਦੇ ਆਟੋ ਚਲਾਉਂਦੇ ਪਾਇਆ ਗਿਆ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ।

Comments

Leave a Reply

Your email address will not be published. Required fields are marked *