ਲੁਧਿਆਣਾ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਭਾਵੇਂ ਸ਼ਰੀਰਕ ਤੌਰ ਤੇ ਦੁਨੀਆ ਤੇ ਨਹੀਂ ਹੈ, ਪਰ ਮਾਨਸਿਕ ਤੌਰ ਤੇ ਉਹ ਅੱਜ ਵੀ ਲੋਕਾਂ ਦੇ ਦਿਲ ਅਤੇ ਦਿਮਾਗ ਵਿੱਚ ਛਾਇਆ ਹੋਇਆ ਹੈ। ਉਸਦੀ ਅਵਾਜ ਵਿੱਚ ਗਾਏ ਹੋਏ ਗੀਤ ਅੱਜ ਵੀ ਲੋਕਾਂ ਨੂੰ ਪਸੰਦ ਆ ਰਹੇ ਹਨ। ਸਿੱਧੂ ਦੇ ਜਾਣ ਤੋਂ ਬਾਅਦ ਉਸਦੇ ਚਾਹੁਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾਹੋਇਆ ਹੈ। ਸਿੱਧੂ ਮੁਸੇਵਾਲਾ ਦੇ ਗੀਤ ਕਈਆਂ ਲਈ ਰੁਜ਼ਗਾਰ ਦਾ ਸਾਧਨ ਵੀ ਬਣ ਰਹੇ ਹਨ। ਇੱਕ ਵੀਡਿਓ ਸ਼ੋਸ਼ਲ ਮੀਡੀਆ ਦੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਛੋਟੀ ਉਮਰ ਦੇ ਰਾਜਸਥਾਨੀ ਕਲਾਕਾਰ ਇੱਕਤਾਰਾ ਅਤੇ ਡਫਲੀ ਦੇ ਨਾਲ ਆਪਣੇ ਹੀ ਅੰਦਾਜ਼ ਨਾਲ ਸਿੱਧੂ ਮੁਸੇਵਾਲੇ ਦਾ ਗੀਤ ਗਾ ਰਹੇ ਹਨ। ਇਨ੍ਹਾਂ ਵਲੋਂ ਗਾਇਆ ਗਿਆ ਗੀਤ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ, ਲੋਕਾਂ ਦੀ ਵਾਹ-ਵਾਹ ਦੇ ਨਾਲ ਇਨ੍ਹਾਂ ਕਲਾਕਾਰਾਂ ਦੀ ਰੋਜ਼ੀ ਰੋਟੀ ਵੀ ਚੱਲ ਰਹੀ ਹੈ। ਤੁਸੀਂ ਵੀ ਸੁਣੋ ਸਿੱਧੂ ਮੂਸੇਵਾਲੇ ਦਾ ਗੀਤ ਵਖਰੇ ਅੰਦਾਜ਼ ਵਿੱਚ ਅਤੇ ਕੁਮੈਂਟ ਬੌਕਸ ਵਿੱਚ ਜਰੂਰ ਲਿਖਿਓ ਕਿ ਇਹ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ।
Leave a Reply