ਪੰਜਾਬ : ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਕੂੜੇ ‘ਚ ਮਿਲਿਆ ਭਗਵਾਨ ਦੀਆਂ ਫੋਟੋਆਂ, ਦੇਖੋ ਵੀਡਿਓ

ਲੁਧਿਆਣਾ :  ਬੇਅਦਬੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਰੋਡ ਤੇ ਸਥਿਤ ਸ਼ਿਵ ਸ਼ਕਤੀ ਮੰਦਿਰ ਦੇ ਪਿਛਲੇ ਪਾਸੇ ਕੂੜੇ ਦੇ ਢੇਰਾਂ ਤੇ ਭਗਵਾਨਾਂ ਦੀਆਂ ਫੋਟੋਆਂ ਸੁੱਟੀਆਂ ਗਈਆਂ ਸਨ। ਜਿੱਥੇ ਲੋਕ ਪੇਸ਼ਾਬ ਕਰਦੇ ਅਤੇ ਕੂੜਾ ਸੁੱਟਦੇ ਸਨ। ਜਿਸ ਕਰਕੇ ਭਗਵਾਨਾਂ ਦੀ ਬੇਅਦਬੀ ਹੋ ਰਹੀ ਸੀ। ਮੰਦਿਰ ਵਿੱਚ ਹਵਨ ਕਰਨ ਤੋਂ ਬਾਅਦ ਬਚੀ ਸਮਗਰੀ ਵੀ ਕੂੜੇ ਦੇ ਢੇਰਾਂ ਤੇ ਸੁੱਟੀ ਗਈ ਸੀ।

ਨਿਹੰਗ ਜੱਥੇਬੰਦੀਆਂ ਨੂੰ ਪਤਾ ਲੱਗਣ ਤੇ ਮੌਕੇ ਪਹੁੰਚ ਕੇ ਕਾਰਵਾਈ ਕੀਤੀ ਗਈ ਅਤੇ ਧਰਮ ਦੇ ਠੇਕੇਦਾਰਾਂ ਨੂੰ ਲਾਹਨਤਾਂ ਪਾਈਆਂ ਗਇਆਂ। ਜਿਸ ਤੋਂ ਬਾਅਦ ਮੰਦਿਰ ਦੇ ਪੰਡਿਤ ਨੂੰ ਮੌਕਾ ਦਿਖਾਇਆ ਗਿਆ। ਮੌਕਾ ਦੇਖਣ ਤੋਂ ਬਾਅਦ ਪੰਡਿਤ ਨੇ ਆਪਣੀ ਗਲਤੀ ਮੰਨੀ ਅਤੇ ਕਿਹਾ ਕਿ ਅੱਗੇ ਤੋਂ ਅਜਿਹਾ ਨਾ ਕਰਨ ਦੀ ਗੱਲ ਆਖੀ।

Comments

Leave a Reply

Your email address will not be published. Required fields are marked *