ਪੰਜਾਬ : ਡਾਕਟਰ ਅਨਿਲ ਭਾਰਦਵਾਜ ਨੂੰ ਐਕਸਾਈਜ਼ ਡਿਪਾਰਟਮੈਂਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ, ਦੇਖੋ ਵੀਡਿਓ

ਸੁਜਾਨਪੁਰ : ਅੱਜ ਹਲਕਾ ਸੁਜਾਨਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਡੀਕੇ ਦਰਸ਼ਨ ਕੁਮਾਰ ਦੀ ਅਗਵਾਈ ਦੇ ਵਿੱਚ ਮੀਟਿੰਗ ਰੱਖੀ ਗਈ। ਜਿਸ ਵਿੱਚ ਵਿਸ਼ੇਸ਼ ਰੂਪ ਉੱਤੇ ਅਨਿਲ ਬਰਦਵਾਜ ਜੀ ਦਾ ਫੁੱਲ ਮਾਲਾ ਪਹਿਨਾ ਕੇ ਸਵਾਗਤ ਕੀਤਾ ਗਿਆ। ਜਿਸ ਵਿੱਚ ਪਾਰਟੀ ਵਰਕਰਾਂ ਨੇ ਹਾਈ ਕਮਾਂਡ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਜਿਸ ਵਿੱਚ ਡਾਕਟਰ ਅਨਿਲ ਭਾਰਦਵਾਜ ਜੀ ਨੂੰ ਪੰਜਾਬ ਟਰੇਡ ਕਮਿਸ਼ਨ ਸਟੇਟ ਮੈਂਬਰ ਅਤੇ ਐਕਸਾਈਜ਼ ਡਿਪਾਰਟਮੈਂਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।

ਜਿਸ ਦੀ ਖੁਸ਼ੀ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਕੀਤਾ ਗਿਆ ਅਤੇ ਹਾਈ ਕਮਾਨ ਦਾ ਧੰਨਵਾਦ ਵੀ ਕੀਤਾ। ਜਿਨਾਂ ਨੇ ਆਮ ਲੋਕਾਂ ਵਿੱਚੋਂ ਵਰਕਰਾਂ ਦੀ ਮਿਹਨਤ ਰੰਗ ਲਿਆਂਦੇ ਹੋਏ ਆਮ ਲੋਕਾਂ ਨੂੰ ਉੱਚੇ ਔਦਿਆਂ ਤੇ ਨਿਵਾਜਿਆ ਜਾ ਰਿਹਾ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਅਨਿਲ ਭਾਰਦਵਾਜ ਚੇਅਰਮੈਨ ਵੱਲੋਂ ਸਾਰੇ ਵਰਕਰਾਂ ਨਾਲ ਮਿਲ ਕੇ ਉਹਨਾਂ ਦਾ ਉਤਸਾਹ ਵਧਾਇਆ ਗਿਆ।

Comments

Leave a Reply

Your email address will not be published. Required fields are marked *