ਪੰਜਾਬ : ਫਤਿਹਗੜ੍ਹ ਸਾਹਿਬ ਜਾ ਰਹੀ ਸੰਗਤ ਦੀਆਂ ਪਲਟੀਆਂ ਟਰਾਲੀਆਂ, ਦੇਖੋ ਵੀਡਿਓ 

ਸ੍ਰੀ ਫਤਿਹਗੜ੍ਹ ਸਾਹਿਬ : ਮਾਛੀਵਾੜਾ ਸਾਹਿਬ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾ ਰਹੀਆਂ ਸੰਗਤ ਦੀਆਂ 2 ਟਰਾਲੀਆਂ ਕਾਲੜਾ ਪੈਲਸ ਦੇ ਨੇੜੇ ਪਲਟ ਗਈਆਂ। ਹਾਲਾਂਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਈ । ਟਰਾਲੀ ਵਿੱਚ ਬੈਠੀ ਸੰਗਤ ਅਤੇ ਚਾਲਕਾਂ ਨੇ ਦੱਸਿਆ ਕਿ ਇਹ ਘਟਨਾ ਓਵਰਟੇਕ ਕਰਨ ਨਾਲ ਵਾਪਰੀ ਅਤੇ ਇਹਨਾਂ ਦੋਨਾਂ ਟਰਾਲੀਆਂ ਵਿੱਚ 25 -30 ਦੇ ਕਰੀਬ ਬੰਦੇ ਬੈਠੇ ਸਨ। 

ਜਾਣਕਾਰੀ ਮੁਤਾਬਿਕ ਟਰਾਲੀ ਵਿੱਚ ਬੈਠੀਆਂ ਸੰਗਤਾਂ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਉੱਥੇ ਲੰਘੇ ਜਾਂਦੇ ਰਾਹਗੀਰਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਫ਼ੋਨ ਕੀਤਾ। ਜਾਣਕਾਰੀ ਮੁਤਾਬਿਕ ਜੋ ਲੜਕਾ  ਟਰੈਕਟਰ ਚਲਾ ਰਿਹਾ ਸੀ ਉਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ। ਟਰੈਕਟਰਾਂ ਦੀ ਸਪੀਡ ਜਿਆਦਾ ਹੋਣ ਕਾਰਨ ਜਦੋਂ ਓਵਰਟੇਕ ਕਰ ਰਿਹਾ ਸੀ ਤਾਂ ਦੂਸਰਾ ਲੜਕਾ ਘਬਰਾ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

Comments

Leave a Reply

Your email address will not be published. Required fields are marked *