ਪੰਜਾਬ : ਟਰੱਕ ਚਾਲਕਾਂ ਵੱਲੋਂ ਸਰਕਾਰ ਨੂੰ 7 ਜਨਵਰੀ ਦਾ ਅਲਟੀਮੇਟਮ , ਦੇਖੋ ਵੀਡੀਓ 

ਬਠਿੰਡਾ : ਬੇਸ਼ਕ ਟਰੱਕ ਡਰਾਈਵਰਾਂ ਦੇ ਵੱਲੋਂ ਕਾਨੂੰਨ ਰੱਦ ਹੋਣ ਦੇ ਫੈਸਲੇ ਤੋਂ ਬਾਅਦ ਹੜਤਾਲ ਨੂੰ ਮੁਲਤਵੀ  ਕਰ ਦਿੱਤਾ ਗਿਆ ਹੈ। ਪਰ ਬਠਿੰਡਾ ਵਿਖੇ ਤੇਲ ਡਿੱਪੂ ਦੇ ਬਾਹਰ ਖੜੇ ਹੋ ਕੇ ਵੱਖ ਵੱਖ ਡਰਾਈਵਰ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਜਾਰੀ ਕੀਤਾ ਗਿਆ । 

ਟਰੱਕ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਜੋ ਕਾਨੂੰਨ ਰੱਦ ਕੀਤਾ ਗਿਆ ਹੈ। ਉਸ ਦਾ ਕੋਈ ਵੀ ਨੂੰ ਕੇਂਦਰ ਸਰਕਾਰ ਪੱਤਰ ਹਾਲੇ ਤੱਕ ਸਾਡੀ ਜਥੇਬੰਦੀ ਕੋਲ ਨਹੀਂ ਪਹੁੰਚਿਆ ਹੈ। ਇਸ ਗੱਲ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਨੇ ਇੱਕ ਅਧਿਕਾਰੀਆਂ ਦੇ ਨਾਲ ਬੈਠਕ ਵੀ ਹੋਈ ਹੈ ਤੇ ਭਰੋਸਾ ਦਿੱਤਾ ਗਿਆ ਹੈ ਕਿ ਇਸ ਗੱਲਰ ਤੱਕ ਜਰੂਰ ਪਹੁੰਚਾਇਆ ਜਾਵੇਗਾ। ਇਸ ਕਰਕੇ ਅੱਜ ਵੱਖ ਵੱਖ ਡਰਾਈਵਰ ਜਥੇਬੰਦੀ ਆ ਦੇ ਪ੍ਰਧਾਨਾਂ ਦੇ ਨਾਲ ਮੀਟਿੰਗ ਹੋਈ ਹੈ। ਜਿਸ ਵਿੱਚ ਟਰੱਕ ਯੂਨੀਅਨ ਪ੍ਰਧਾਨ ਕੈਂਟਰ ਯੂਨੀਅਨ ਪ੍ਰਧਾਨ ਤੇਲ ਟੈਂਕਰ ਯੂਨੀਅਨ ਪ੍ਰਧਾਨ ਛੋਟਾ ਹਾਥੀ ਯੂਨੀਅਨ ਪ੍ਰਧਾਨ ਬਸ ਯੂਨੀਅਨ ਪ੍ਰਧਾਨ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਸ਼ਾਮਿਲ ਰਹੀਆਂ । 


ਹਰਿੰਦਰ ਸਿੰਘ ਗਿੱਲ ਦੇ ਵੱਲੋਂ ਕਿਹਾ ਗਿਆ ਕਿ 6 ਤਰੀਕ ਨੂੰ ਤਮਾਮ ਡਰਾਈਵਰ ਯੂਨੀਅਨ ਦੇ ਆਗੂਆਂ ਦੀ ਬੈਠਕ ਕੀਤੀ ਜਾਵੇਗੀ ਅਤੇ ਉਸ ਬੈਠਕ ਤੋਂ ਬਾਅਦ 7 ਤਰੀਕ ਨੂੰ ਫੈਸਲਾ ਦਿੱਤਾ ਜਾਵੇਗਾ ਅਤੇ ਉਹਨਾਂ ਦੀ ਕੇਂਦਰ ਸਰਕਾਰ ਨੂੰ ਲੈ ਕੇ ਪਾਸ ਕੀਤੇ ਗਏ ਬਿਲਾਂ ਅਤੇ ਉਹਨਾਂ ਦੀਆਂ ਮੰਗਾਂ ਤੇ ਕਿਸ ਤਰੀਕੇ ਦੀ ਰਣਨੀਤੀ ਬਣਾਈ ਜਾਵੇਗੀ। ਇਹ ਅਲਟੀਮੇਟਮ ਕੇਂਦਰ ਸਰਕਾਰ ਨੂੰ ਵੱਖੋ ਵੱਖ ਡਰਾਈਵਰ ਜਥੇਬੰਦੀਆਂ ਦੇ ਪ੍ਰਧਾਨਾਂ ਦੀ ਮੌਜੂਦਗੀ ਵਿੱਚ ਟਰੱਕ ਯੂਨੀਅਨ ਪ੍ਰਧਾਨ ਹਰਿੰਦਰ ਸਿੰਘ ਗਿੱਲ ਦੇ ਵੱਲੋਂ ਜਾਰੀ ਕੀਤਾ ਗਿਆ ਹੈ।

Comments

Leave a Reply

Your email address will not be published. Required fields are marked *