ਪੰਜਾਬ : ਮਸਕਟ ਗਈ ਲੜਕੀ ਨੂੰ ਝੱਲਣੀ ਪਈ ਤਸ਼ੱਸ਼ਦ, ਸੁਣਾਈ ਹੱਡ ਬੀਤੀ, ਦੇਖੋ ਵੀਡਿਓ

ਕਪੂਰਥਲਾ : ਤਕਰੀਬਨ 4-5 ਮਹੀਨੇ ਪਹਿਲਾਂ, ਘਰ ਦੇ ਹਲਾਤ ਸੁਧਾਰਣ ਲਈ ਵਿਦੇਸ਼ ਮਸਕਟ ਗਈ ਲੜਕੀ ਨੂੰ ਉੱਥੇ ਭਾਰੀ ਤਸ਼ੱਸਦ ਦਾ ਸਾਹਮਣਾ ਕਰਨਾ ਪਿਆ। ਪੀੜਤਾ ਲੜਕੀ ਦਾ ਕਹਿਣਾ ਸੀ ਕਿ ਉਸ ਨੂੰ ਬਿਊਟੀ ਪਾਰਲਰ ਦਾ ਕੰਮ ਦਾ ਕਹਿ ਕੇ ਇਥੋਂ ਭੇਜਿਆ ਗਿਆ ਸੀ, ਉਹ ਵੀ ਟੂਰਿਸਟ ਵੀਜੇ ਦੇ ਉੱਤੇ। ਮਸਕਟ ਪਹੁੰਚਣ ਤੇ ਉਸਦੇ ਦਸਤਾਵੇਜ਼ ਖੋਹ ਲਏ ਗਏ ਅਤੇ ਉਸ ਨੂੰ ਇੱਕ ਸ਼ੇਖ ਦੇ ਘਰ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਸਨੇ ਇਸਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਉਸਦੀ ਕੁੱਟਮਾਰ ਹੋਈ ਅਤੇ ਉਸਨੂੰ ਬੰਧਕ ਬਣਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਭੁੱਖਿਆਂ ਰੱਖਿਆ ਗਿਆ ਅਤੇ ਇਹ ਤਸ਼ੱਦਦ 20-25 ਦਿਨ ਤੱਕ ਜਾਰੀ ਰਿਹਾ।  ਜਿਸ ਤੋਂ ਬਾਅਦ ਉਸ ਲੜਕੀ ਦੇ ਪਰਿਵਾਰ ਵੱਲੋਂ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਨਾਲ ਰਾਬਤਾ ਕਾਇਮ ਕਰਕੇ ਸਹਾਇਤਾ ਮੰਗੀ ਜਾਂਦੀ ਹੈ ਅਤੇ ਜਥੇਬੰਦੀ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਉਸ ਏਜੰਟ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਅਹੁਦੇਦਾਰਾਂ ਵੱਲੋਂ ਪੈਰਵੀ ਕਰਕੇ ਇਸ ਲੜਕੀ ਨੂੰ ਸੁਰੱਖਿਤ ਵਾਪਸ ਮੰਗਵਾ ਲਿਆ ਗਿਆ ਹੈ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਪੀੜਤ ਮਹਿਲਾ ਨੇ ਦੱਸਿਆ ਕਿ ਉੱਥੇ ਹੋਰ ਭਾਰਤੀ ਕੁੜੀਆਂ ਵੀ ਫਸੀਆਂ ਹੋਇਆਂ ਹਨ, ਜਿੰਨਾ ਵਿਚ ਪੰਜਾਬੀਆਂ ਦੀ ਗਿਣਤੀ ਜਿਆਦਾ ਹੈ ਅਤੇ ਉਨਾਂ ਤੇ ਵੀ ਮੇਰੇ ਵਾਂਗ ਹੀ ਜ਼ੁਲਮ ਕੀਤਾ ਜਾ ਰਿਹਾ ਹੈ। ਉਸਨੇ  ਸਰਕਾਰ ਤੋਂ ਮੰਗ ਕੀਤੀ ਕਿ ਉਹਨਾ ਨੂੰ ਵੀ ਉਥੋਂ ਵਾਪਿਸ ਭਾਰਤ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।

Comments

Leave a Reply

Your email address will not be published. Required fields are marked *