ਪੰਜਾਬ : ਲੁਟੇਰਿਆਂ ਨੇ PRTC ਬੱਸ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

ਬਠਿੰਡਾ :  ਲੁਟੇਰਿਆਂ ਵੱਲੋਂ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਕੋਲੋਂ ਹਥਿਆਰਾਂ ਦੀ ਨੋਕ ‘ਤੇ ਪੈਸਿਆਂ ਵਾਲਾ ਬੈਗ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਤ ਕਰੀਬ ਪੌਣੇ 12 ਵਜੇ ਗੋਨਿਆਣਾ ਮੰਡੀ ਦੇ ਕੋਲ ਵਾਪਰੀ ਹੈ। ਜਿਸ ਵਿਚ ਇਹ ਚਾਰ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਕੰਡਕਟਰ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਬੱਸ ਦੇ ਕੰਡਕਟਰ ਜਸਦੇਵ ਸਿੰਘ ਵਲੋਂ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਜਿਸ ਵਿਚ ਉਸ ਨੇ ਦੱਸਿਆ ਕਿ ਬੱਸ ਨੰਬਰ ਪੀਬੀ 03ਬੀਐੱਚ 6872, ਜਿਸਨੂੰ ਡਰਾਈਵਰ ਧਰਮਵੀਰ ਸਿੰਘ ਚਲਾ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤਸਰ ਤੋਂ ਬੀਤੀ ਰਾਤ ਵੀ 8 ਵਜੇ ਬਠਿੰਡਾ ਲਈ ਚੱਲੀ ਸੀ।

ਇਸ ਦੌਰਾਨ ਦੂਜੀਆਂ ਸਵਾਰੀਆਂ ਦੇ ਨਾਲ ਹੀ ਚਾਰ ਵਿਅਕਤੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਲਈ ਬੱਸ ਵਿਚ ਚੜ੍ਹੇ ਸਨ। ਜਦ ਬੱਸ ਰਾਤ ਕਰੀਬ 12 ਵਜੇ ਗੋਨਿਆਣਾ ਮੰਡੀ ਨਜ਼ਦੀਕ ਪੁੱਜੀ ਤਾਂ ਬੱਸ ਵਿਚ ਸੱਤ-ਅੱਠ ਸਵਾਰੀਆਂ ਹੀ ਰਹਿ ਗਈਆਂ ਸਨ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਕਤ ਚਾਰ ਲੁਟੇਰੇ ਖੜ੍ਹੇ ਹੋ ਗਏ ਤੇ ਡਰਾਈਵਰ ਅਤੇ ਉਸਦੇ ਚਾਕੂ ਲਗਾ ਲਿਆ, ਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਪੈਸਿਆਂ ਵਾਲਾ ਬੈਗ ਖੋਹ ਲਿਆ। ਜਿਸਤੋਂ ਬਾਅਦ ਬੱਸ ਨੂੰ ਰੁਕਵਾ ਕੇ ਹਨੇਰੇ ਵਿਚ ਭੱਜ ਗਏ। ਇਸ ਘਟਨਾ ਦੀ ਪੁਸ਼ਟੀ ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਬਲਵਿੰਦਰ ਸਿੰਘ ਨੇ ਵੀ ਕੀਤੀ ਹੈ।

Comments

Leave a Reply

Your email address will not be published. Required fields are marked *