ਪੰਜਾਬ : ਥਾਣੇ ਦੇ ਬਾਹਰ ਹਾਈ ਵੋਲਟੇਜ ਡਰਾਮਾ, ਲਿਫਟ ਲੈਣ ਦੇ ਬਹਾਨੇ ਨੌਜਵਾਨ ਨੂੰ ਥਾਣੇ ਲਿਜਾ ਕੇ ਥੱਪੜ ਮਾਰਨ ਦੇ ਆਰੋਪ, ਦੇਖੋ ਵੀਡੀਓ

ਲੋਕਾਂ ਨੇ ASI ਤੇ ਨਸ਼ੇ ਵਿੱਚ ਧੁੱਤ ਹੋਣ ਦਾ ਵੀ ਲਗਾਇਆ ਆਰੋਪ

ਲੁਧਿਆਣਾ: ਚੰਡੀਗੜ੍ਹ ਰੋਡ ਸਥਿਤ ਥਾਣਾ ਮੋਤੀ ਨਗਰ ਦੇ ਬਾਹਰ ਅੱਜ ਉਸ ਵੇਲੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਕੁਝ ਲੋਕਾਂ ਨੇ ਥਾਣੇ ਦੇ ਇੱਕ ਏਐਸਆਈ ਵੱਲੋਂ ਲਿਫਟ ਦੇ ਬਹਾਨੇ ਨੌਜਵਾਨ ਨੂੰ ਥਾਣੇ ਵਿੱਚ ਲਿਜਾ ਕੇ ਥੱਪੜ ਮਾਰਨ ਅਤੇ ਜ਼ਬਰਦਸਤੀ ਮੋਟਰ ਸਾਈਕਲ ਨੂੰ ਜਬਤ ਕਰਨ ਦਾ ਆਰੋਪ ਲਗਾਇਆ। ਜਿਸ ਤੋਂ ਬਾਅਦ ਪੀੜਿਤ ਨੌਜਵਾਨ ਦੇ ਨਾਲ ਲੋਕਾਂ ਨੇ ਥਾਣੇ ਦੇ ਬਾਹਰ ਜੰਮ ਕੇ ਹੰਗਾਮਾ ਅਤੇ ਨਾਰੇਬਾਜ਼ੀ ਕੀਤੀ। ਜਿਨ੍ਹਾਂ ਨੇ ਏਐਸਆਈ ਤੇ ਕਥਿਤ ਤੌਰ ਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਣ ਦਾ ਵੀ ਆਰੋਪ ਲਗਾਇਆ।

ਲੋਕਾਂ ਅਤੇ ਪੀੜਿਤ ਨੌਜਵਾਨ ਨੇ ਆਰੋਪ ਲਗਾਇਆ ਕਿ ਪੀੜਿਤ ਨੌਜਵਾਨ ਆਪਣੇ ਦੋ ਸਾਥੀਆਂ ਨਾਲ ਕ੍ਰਿਕਟ ਮੈਚ ਖੇਡਣ ਲਈ ਬਾਲ ਲੈ ਕੇ ਜਾ ਰਿਹਾ ਸੀ ਕਿ ਥਾਣੇ ਦੇ ਬਾਹਰ ਚੌਂਕ ਦੇ ਕੋਲ ਏਐਸਆਈ ਨੇ ਉਹਨਾਂ ਦਾ ਮੋਟਰ ਸਾਈਕਲ ਰੁਕਵਾ ਕੇ ਉਸ ਨੂੰ ਨੇੜੇ ਸਥਿਤ ਇੱਕ ਧਾਰਮਿਕ ਸਥਾਨ ਕੋਲ ਛੱਡਣ ਲਈ ਕਿਹਾ। ਫਿਰ ਉਹ ਏਐਸਆਈ ਆਪਣੇ ਕੁਝ ਕਾਗਜ਼ ਥਾਣੇ ਵਿੱਚ ਰਹਿ ਜਾਣ ਦੀ ਗੱਲ ਆਖ ਕੇ ਨੌਜਵਾਨ ਨੂੰ ਥਾਣੇ ਨਾਲ ਲੈ ਗਿਆ ਅਤੇ ਉੱਥੇ ਉਸ ਨੂੰ ਆਪਣੇ ਮੋਟਰ ਸਾਈਕਲ ਦਾ ਚਲਾਨ ਕਟਵਾਉਣ ਲਈ ਕਿਹਾ। ਇਸ ਦੌਰਾਨ ਏਐਸਆਈ ਨੇ ਨੌਜਵਾਨ ਦੇ ਥੱਪੜ ਵੀ ਮਾਰੇ। ਲੇਕਿਨ ਜਦੋਂ ਨੌਜਵਾਨ ਨੇ ਆਪਣੇ ਘਰੋਂ ਮੋਟਰ ਸਾਈਕਲ ਦੇ ਦਸਤਾਵੇਜ ਮੰਗਵਾਏ ਤਾਂ ਉਸ ਨੇ ਬਾਈਕ ਨੂੰ ਜਬਤ ਕਰ ਲਿਆ। ਲੋਕਾਂ ਨੇ ਆਰੋਪ ਲਗਾਇਆ ਕਿ ਏਐਸਆਈ ਕਥਿਤ ਤੌਰ ਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ ਅਤੇ ਉਸ ਵੱਲੋਂ ਥੱਪੜ ਮਾਰੇ ਜਾਣਾ ਤੇ ਬਾਈਕ ਨੂੰ ਜਬਤ ਕਰਨਾ ਗਲਤ ਹੈ। ਪੁਲਿਸ ਨੂੰ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ।

ਉੱਥੇ ਹੀ ਥਾਣੇ ਦੇ ਬਾਹਰ ਹੰਗਾਮਾ ਹੁਣ ਕਰਨ ਆਪਣੇ ਇੱਕ ਸਾਥੀ ਪੁਲਿਸ ਮੁਲਾਜ਼ਮ ਨਾਲ ਮੌਕੇ ਤੇ ਪਹੁੰਚੇ ਏਐਸਆਈ ਨੇ ਆਰੋਪਾਂ ਨੂੰ ਸਿਰੇ ਤੋਂ ਖਾਰਜ ਕੀਤਾ। ਏਐਸਆਈ ਨੇ ਕਿਹਾ ਕਿ ਜੇਕਰ ਕਿਸ ਨੂੰ ਲੱਗਦਾ ਹੈ ਕਿ ਸ਼ਰਾਬ ਪੀਤੀ ਹੈ ਤਾਂ ਉਸ ਦਾ ਮੈਡੀਕਲ ਟੈਸਟ ਕਰਵਾਇਆ ਜਾ ਸਕਦਾ ਹੈ। ਲੇਕਿਨ ਹੰਗਾਮਾ ਵੱਧਦਾ ਦੇਖ ਸਾਥੀ ਮੁਲਾਜ਼ਮ ਨੇ ਏਐਸਆਈ ਨੂੰ ਵਾਪਸ ਥਾਣੇ ਵਿੱਚ ਭੇਜ ਦਿੱਤਾ।

Comments

Leave a Reply

Your email address will not be published. Required fields are marked *