ਪੰਜਾਬ : ਸਰਕਾਰ ਦੀ ਸਖਤੀ ਤੋਂ ਬਾਅਦ ਕਿਸਾਨਾਂ ਦਾ ਕਾਫਲਾ ਹੋਇਆ ਰਵਾਨਾ, ਦੇਖੋ ਵੀਡਿਓ

ਲੁਧਿਆਣਾ : ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਚੱਲੇ ਕਿਸਾਨਾਂ ਦੇ ਕਾਫ਼ਲੇ ਲੁਧਿਆਣਾ ਪਹੁੰਚ ਗਏ ਹਨ। ਉਹ ਅੱਗੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਇਸ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਹਨ।

ਜਿਸ ਕਾਰਨ ਉਹਨਾਂ ਨੂੰ ਮੁੜ ਦਿੱਲੀ ਕੁਝ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਵਾਰ ਆਪਣੀਆਂ ਮੰਗਾਂ ਮਨਵਾ ਕੇ ਹੀ ਵਾਪਸ ਆਉਣਗੇ ਕਿਉਂਕਿ ਉਹ ਆਪਣੇ ਨਾਲ ਲੋੜ ਅਨੁਸਾਰ ਰਾਸ਼ਨ ਲੈ ਕੇ ਚੱਲੇ ਹਨ। ਇਸ ਵਾਰ ਉਹਨਾਂ ਦੀ ਲੜਾਈ ਆਰ ਤੇ ਪਾਰ ਦੀ ਹੈ।

Comments

Leave a Reply

Your email address will not be published. Required fields are marked *