ਪੰਜਾਬ: 9 ਸਾਲ ਦੇ ਬੱਚੇ ਨੂੰ ਪਿੱਟਬੁਲ ਨੇ ਕੀਤਾ ਲਹੂਲੂਹਾਨ, ਦੇਖੋ ਵੀਡਿਓ

ਨੰਗਲ: ਪਿੱਟਬੁਲ ਕੁੱਤੇ ਦੇ ਹਮਲਿਆਂ ਦੀ ਖਬਰ ਅਕਸਰ ਹੀ ਸੁਣਨ ਨੂੰ ਮਿਲਦੀ ਹੈ। ਇਸ ਤਰਾਂ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਨੰਗਲ ਤਹਿਸੀਲ ਚ ਪੈਂਦੇ ਪਿੰਡ ਪਲਾਸੀ ਤੋਂ ਜਿੱਥੇ ਇੱਕ ਪਿੱਟਪੁਲ ਕੁੱਤੇ ਨੇ ਚੌਥੀ ਜਮਾਤ ਵਿੱਚ ਪੜ੍ਹਨ ਵਾਲੇ 9 ਸਾਲੇ ਦੇ ਬੱਚੇ ਤੇ ਹਮਲਾ ਕਰ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਬੱਚੇ ਦੀ ਹਾਲਤ ਜਿਆਦਾ ਖਰਾਬ ਸੀ ਕਿ ਹਮਲੇ ਚ ਘਾਇਲ ਬੱਚੇ ਨੂੰ ਪਰਿਵਾਰ ਤੇ ਉਸ ਦੀ ਮਾਂ ਆਪਣੇ ਕੰਬਦੇ ਹੋਏ ਹੱਥਾਂ ਦੇ ਨਾਲ ਤੁਰੰਤ ਹਸਪਤਾਲ ਲੈ ਕੇ ਪਹੁੰਚੇ।

ਜਿੱਥੇ ਉਸ ਨੂੰ ਪ੍ਰਥਮ ਉਪਚਾਰ ਤੋਂ ਬਾਅਦ ਪੀਜੀਆਈ ਰੈਫਰ ਕਰ ਦਿੱਤਾ ਗਿਆ। ਬੱਚੇ ਦੀ ਮਾਂ ਦੀ ਮੰਨੀਏ ਤਾਂ ਉਨਾਂ ਦਾ ਕਹਿਣਾ ਹੈ ਕਿ ਬੱਚਾ ਉਨਾਂ ਦੇ ਨਾਲ ਖੇਤਾਂ ਵਿੱਚ ਗਿਆ ਸੀ। ਜਿੱਥੋਂ ਉਹ ਘਰ ਵੱਲ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ ਕੁੱਤੇ ਨੇ ਉਸ ਤੇ ਹਮਲਾ ਕਰ ਗੰਭੀਰ ਰੂਪ ਨਾਲ ਜਖਮੀ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ ਹਸਪਤਾਲ ਤੋਂ ਇਸ ਸਬੰਧੀ ਜਾਣਕਾਰੀ ਆਈ ਸੀ ਜਿਸ ਨੂੰ ਲੈ ਕੇ ਉਨਾਂ ਵੱਲੋਂ ਉਚਿਤ ਕਾਰਵਾਈ ਕੀਤੀ ਜਾਵੇਗੀ।

Comments

Leave a Reply

Your email address will not be published. Required fields are marked *