ਪੰਜਾਬ: ਇਸ ਇਲਾਕੇ ਚ ਘਰ ਤੇ ਡਿੱਗੀ ਅਸਮਾਨੀ ਬਿਜਲੀ, ਦੇਖੋ ਵੀਡੀਓ

ਕਮਰੇ ਚ ਰੱਖਿਆ ਸਮਾਨ ਸੜ ਕੇ ਹੋਇਆ ਸਵਾਹ 

ਤਰਨਤਾਰਨ: ਸਰਹੱਦੀ ਖੇਤਰ ਅੰਦਰ ਹੋਈ ਬੇਮੌਸਮੀ ਬਰਸਾਤ ਦੌਰਾਨ ਅਸਮਾਨੀ ਬਿਜਲੀ ਡਿਗਣ ਦਾ ਮਾਮਲਾ ਸਾਮਣੇ ਆਇਆ ਹੈ। ਇਹ ਅਜਨਾਲਾ ਦੇ ਮਕਬੂਲ ਸ਼ਾਹ ਰੋਡ ਦੀ ਹੈ ਜਿੱਥੇ  ਇੱਕ ਪ੍ਰਸਿੱਧ ਪੁਰਾਣੀ ਹਵੇਲੀ ਵਿਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਉੱਪਰਲੇ ਕਮਰੇ ਵਿੱਚ ਅਚਾਨਕ ਅੱਗ ਲੱਗ ਗਈ। 

ਜਿਸ ਨੂੰ ਮੌਕੇ ਤੇ ਪਹੁੰਚ ਕੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਪਾਣੀ ਦੇ ਨਾਲ ਕਾਬੂ ਪਾਇਆ ਗਿਆ।  ਫਿਲਹਾਲ ਅੱਗ ਲੱਗਣ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਪਰ ਕਮਰੇ ਵਿੱਚ ਪਿਆ ਫਰਨੀਚਰ ਕੱਪੜੇ ਆਦਿ ਸਮਾਨ ਸੜ ਕੇ ਸਵਾਹ ਹੋ ਗਿਆ। ਜਿਸਦੀ ਜਾਣਕਾਰੀ ਹਵੇਲੀ ਦੇ ਮਾਲਕ ਚਰਨਜੀਤ ਸਿੰਘ ਨੇ ਦਿਤੀ।

Comments

Leave a Reply

Your email address will not be published. Required fields are marked *