ਪੀਰਾਂ ਦੀ ਦਰਗਾਹ ਤੋਂ ਪਾਣੀ ਦਾ ਕੂਲਰ ਪਟਵਾ ਕੇ ਇੰਚਾਰਜ ਨੇ ਲਗਵਾਇਆ ਪੁਲਿਸ ਚੌਂਕੀ 

ਉਹੀ ਹੈ ਇੰਚਾਰਜ ਜਿਸਨੂੰ ਕੁੱਝ ਸਮਾਂ ਪਹਿਲਾ ਇਸੇ ਹਰਕਤਾਂ ਕਰਕੇ ਕੀਤਾ ਗਿਆ ਸੀ ਸਸਪੈਂਡ 

ਜਲੰਧਰ (ਵਰੂਣ)। ਕਰੀਬ 3 ਕੁ ਸਾਲ ਪਹਿਲਾਂ ਪੀਰਾਂ ਦੀ ਦਰਗਾਹ ਤੇ ਪੁਲਿਸ ਮੁਲਾਜ਼ਮਾਂ ਤੇ ਪਿੰਡ ਵਾਸੀਆਂ ਵਲੋਂ ਲਗਵਾਇਆ ਗਿਆ ਠੰਡੇ ਪਾਣੀ ਦਾ ਕੂਲਰ ਥੋੜੇ ਦਿਨ ਪਹਿਲਾਂ ਆਏ ਇੰਚਾਰਜ ਏ ਐਸ ਆਈ ਬੁੱਟਰ ਨੇ ਚੌੰਕੀ ਅੰਦਰ ਲਗਵਾਇਆ। ਦਰਸਲ ਗੱਲ ਜਲੰਧਰ ਥਾਣਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਕਿਸ਼ਨਗੜ੍ਹ ਦੀ ਚੌਂਕੀ ਦੀ ਹੈ ।

ਕਰੀਬ ਤਿੰਨ ਕੁ ਸਾਲ ਪਹਿਲਾਂ ਪੁਲਿਸ ਚੌਕੀ ਦੇ ਮੁਲਾਜ਼ਮਾਂ ਤੇ ਪਿੰਡ ਦੇ ਸਹਿਯੋਗ ਦੇ ਨਾਲ ਪੁਲੀਸ ਚੌਂਕੀ ਦੇ ਨਾਲ ਲਗਦੇ ਪੀਰਾਂ ਦੀ ਦਰਗਾਹ ਤੇ ਇੱਕ ਠੰਡੇ ਪਾਣੀ ਦਾ ਵਾਟਰ ਕੂਲਰ ਲਗਵਾਇਆ ਗਿਆ ਸੀ ਤਾਂ ਜੋ ਜਾਣ ਵਾਲੇ ਰਾਹਗੀਰਾਂ ਨੂੰ ਗਰਮੀ ਤੋਂ ਨਿਜ਼ਾਤ ਮਿਲ ਸਕੇ ਤੇ ਲੋਕ ਨੂੰ ਠੰਡਾ ਪਾਣੀ ਪੀ ਕੇ ਰਾਹਤ ਮਿਲ ਸਕੇ। ਸੁਣਨ ਚ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਇਸ ਦਰਗਾਹ ਤੇ ਮੇਲਾ ਵੀ ਕਰਵਾਇਆ ਗਿਆ ਹੈ ਮੇਲੇ ਦੇ ਕੁਝ ਦਿਨ ਬਾਅਦ ਹੀ ਚੌਂਕੀ ਵਿੱਚ ਆਏ ਨਵੇਂ ਇੰਚਾਰਜ ਵੱਲੋਂ ਇਹ ਪਾਣੀ ਦਾ ਕੂਲਰ ਜਿਵੇ ਅੱਖਾਂ ਵਿਚ ਚੁੱਭ ਗਿਆ ਤੇ ਪਾਣੀ ਦਾ ਕੂਲਰ ਪੀਰਾਂ ਦੀ ਜਗ੍ਹਾ ਤੋਂ ਲਵਾਹ ਕੇ ਆਪਣੀ ਸੁੱਖ ਸਹੂਲਤ ਲਈ ਚੌਕੀ ਦੇ ਅੰਦਰ ਲਗਵਾ ਲਿਆ ਗਿਆ।

ਜਿਸਤੇ ਦੇਖਿਆ ਜਾਵੇ ਜਿਵੇਂ ਕਿ ਚੌਂਕੀ ਇੰਚਾਰਜ ਨੇ ਰੱਬ ਨੂੰ ਵੀ ਮਖੌਲ ਹੀ ਸਮਝਾਇਆ ਹੈ। ਉਥੇ ਹੀ ਲੋਕਾਂ ਵਲੋਂ ਵੀ ਇਸਤੇ ਇਤਰਾਜ਼ ਜਿਤਾਇਆ ਗਿਆ ਹੈ । ਇਸ ਬਾਰੇ ਡੀ ਐਸ ਪੀ ਸੁੱਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ ਸੀ ਮੈਂ ਜਲਦ ਚੌਂਕੀ ਇੰਚਾਰਜ ਨਾਲ ਗੱਲ ਕਰਕੇ ਕੂਲਰ ਨੂੰ ਉਸੇ ਜਗ੍ਹਾ ਤੇ ਲਗਾਉਣ ਵਾਸਤੇ ਕਹਾਂਗਾ ਉਹਨਾਂ ਕਿਹਾ ਕਿ ਅਸੀਂ ਰੱਬ ਦੇ ਘਰ ਨਾਲ ਏਦਾਂ ਨਹੀਂ ਕਰ ਸਕਦੇ ।

Comments

Leave a Reply

Your email address will not be published. Required fields are marked *