ਜਲੰਧਰ : ਰਾਸ਼ਟਰੀਯ ਸਫ਼ਾਈ ਕਰਮਚਾਰੀ NGO ਨੇ ਹੈਲਮੇਟ ਵੰਡ ਕੇ ਦਿੱਤਾ ਅਨੋਖਾ ਸੁਨੇਹਾ, ਦੇਖੋ ਵੀਡਿਓ

ਜਲੰਧਰ/ਵਰੁਣ : ਅੱਜ ਬੀਐਮਸੀ ਚੌਕ ਵਿੱਚ ਰਾਸ਼ਟਰੀਯ ਸਫ਼ਾਈ ਕਰਮਚਾਰੀ NGO ਵਲੋ ਆਪਣੇ ਸਾਥੀਆ ਸਮੇਤ ਕੱਠੇ ਹੋ ਕੇ ਲੋਕਾਂ ਨੂੰ ਰੋਕ ਕੇ ਹੈਲਮਟ ਦਿੱਤੇ ਗਏ। ਇਸ ਬਾਰੇ ਰਿੰਪੀ ਕਲਿਆਣ ਨਾਲ ਗਲਬਾਤ ਕੀਤੀ ਤਾਂ ਓਹਨਾ ਨੇ ਦਸਿਆ ਕਿ ਅੱਜ ਸਾਡੇ ਵਲੋ ਹੈਲਮਟ ਵੰਡੇ ਗਏ ਹਨ। ਉਨਾਂ  ਨੇ ਕਿਹਾ ਕਿ ਅੱਜ ਕਲ ਦੇ ਮੁੰਡੇ ਚਲਾਨ ਤੋਂ ਬਚਣ ਲਈ ਤੇਜ ਮੋਟਰਸਾਈਕਲ ਚਲਾਉਂਦੇ ਨੇ ਤੇ ਐਕਸੀਡੈਂਟ ਕਰਾ ਲੈਂਦੇ ਹਨ ਜਿਸਤੋਂ ਬਚਣ ਲਈ ਉਨਾਂ ਨੂੰ ਹੈਲਮੇਟ ਵੰਡੇ ਗਏ ਹਨ।

ਇਸ  ਮੌਕੇ ਜਗਮੋਹਨ ਸਿੰਘ ਵੀ ਪਹੁੰਚੇ ਤੇ ਓਹਨਾ ਨੇ ਕਿਹਾ ਕਿ ਇਹ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਜਿਹੜੀਆਂ NGO ਲੋਕਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਆ ਓਹਨਾ ਨੂੰ ਮੇਰੇ ਵੱਲੋਂ ਮੁਬਾਰਕਾਂ । ਓਹਨਾ ਵਲੋ ਇਹ ਵੀ ਕਿਹਾ ਗਿਆ ਕਿ ਮੇਰੀ ਦੋ ਪਹਿਆ ਚਲਾਉਣ ਵਾਲੇ ਸਾਰੇ ਰਹਗਿਰੀਆ ਨੂੰ ਅਪੀਲ ਹੈ ਕਿ ਸਭ ਹੈਲਮੈਟ ਜਰੂਰ ਪਾਉਣ ।

Comments

Leave a Reply

Your email address will not be published. Required fields are marked *