ਪੰਜਾਬ : ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਪੁਲਿਸ ਨੇ ਕੱਟੇ ਚਲਾਨ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਸ਼ਰਾਰਤੀ ਅਨਸਰਾਂ ‘ਤੇ ਨਕੇਲ ਕੱਸਣ ਅਤੇ ਬਿਨਾ ਕਾਗਜ਼ਾਤ ਵਾਹਨ ਲੈਕੇ ਘੁੱਮਣ ਵਾਲਿਆਂ ਖਿਲਾਫ ਅੱਜ ਅਨੰਦਪੁਰ ਸਾਹਿਬ ਨੰਗਲ ਮਾਰਗ ਅਤੇ ਅਗਮਪੁਰ ਚੋਂਕ ‘ਤੇ ਚੌਂਕੀ ਇੰਚਾਰਜ ਗੁਰਮੁਖ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨਾਲ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆ ਉੱਤੇ ਨਜ਼ਰ ਰਖੀ ਗਈ। ਇਸ ਮੌਕੇ ਕਈ ਵਾਹਨਾਂ ਦੇ ਚਲਾਣ ਵੀ ਕੱਟੇ ਗਏ।


  
ਇਸ ਮੌਕੇ ਚੌਂਕੀ ਇੰਚਾਰਜ ਗੁਰਮੁਖ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਅੱਜ ਸਵੇਰ ਤੋਂ ਹੀ ਵਿਸ਼ੇਸ਼ ਨਾਕਾ ਲਗਾ ਕੇ ਬਿਨਾਂ ਨੰਬਰ ਪਲੇਟ ਵਾਲਿਆ ਅਤੇ ਬਿਨਾਂ ਕਾਗਜ  ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ ਅਤੇ ਕੁਝ ਵਾਹਨਾਂ ਨੂੰ ਬੌਂਡ ਵੀ ਕੀਤਾ ਗਿਆ। ਸ਼ਰਾਰਤੀ ਅਨਸਰਾਂ ਅਤੇ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਚੇਤਾਵਨੀ ਦਿੰਦੀਆਂ ਕਿਹਾ ਕਿ ਇਹ ਗਲਤ ਕੰਮ ਛੱਡ ਦੇਣ ਕਿਉਕਿ ਇਸ ਨਾਲ ਸਾਉੰਡ ਪੋਲੂਸ਼ਨ ਹੁੰਦਾ ਹੈ ਜੋ ਨੁਕਸਾਨਦਾਇਕ ਹੈ। 

Comments

Leave a Reply

Your email address will not be published. Required fields are marked *