ਪੰਜਾਬ : ਸਿੱਖਿਆ ਮੰਤਰੀ ਦੇ ਵਿਆਹ ਵਿੱਚ ਵਿਧਾਇਕਾਂ ਨੇ ਲਗਾਈਆਂ ਰੌਣਕਾਂ, ਪਾਏ ਭੰਗੜੇ, ਦੇਖੋ ਵੀਡਿਓ

ਨੰਗਲ / ਸੰਦੀਪ ਸ਼ਰਮਾ :  ਬੀਤੇ ਦਿਨੀਂ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਪੰਜਾਬ ਦੇ ਵਿਆਹ ਸਮਾਗਮ ਦੀ ਰਿਸੇਪਸ਼ਨ ਪਾਰਟੀ ‘ਤੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਸਾਹਿਬਾਨ ਪੁੱਜੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਨੌਜਵਾਨ ਹਨ ਅਤੇ ਕਈ ਕੁਆਰੇ ਹਨ, ਜਿਨ੍ਹਾਂ ਦਾ ਵਿਆਹ ਜਲਦ ਹੋਣ ਜਾ ਰਿਹਾ ਹੈ।ਇਨਾਂ ਸਾਰੇ ਵਿਧਾਇਕਾਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਿਆਹ ਵਿੱਚ ਆ ਕੇ ਰੌਣਕਾਂ ਲਗਾਇਆਂ।

ਵੀਡੀਓ ਦੇ ਵਿੱਚ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੇ ਨਾਲ-ਨਾਲ ਡਿਪਟੀ ਸਪੀਕਰ ਜੈਕਸ਼ਨ ਸਿੰਘ ਰੋੜੀ, ਲਾਭ ਸਿੰਘ ਉਗੋਕੇ, ਡਾਕਟਰ ਚਰਨਜੀਤ ਸਿੰਘ ਚੰਨੀ, ਵਿਧਾਇਕ ਦਿਨੇਸ਼ ਚੱਢਾ ਤੋਂ  ਇਲਾਵਾ ਹੋਰ ਮੰਤਰੀ ਮੰਡਲ ਦੇ ਨਾਲ ਹਰਪਾਲ ਚੀਮਾ, ਅਮਨ ਅਰੋੜਾ ਤੇ ਹੋਰ ਕਈ ਵਿਧਾਇਕਾਂ ਨੇ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਹਨ।

Comments

Leave a Reply

Your email address will not be published. Required fields are marked *