ਪੰਜਾਬ : ਅਣਪਛਾਤੀ ਗੱਡੀ ਨੇ ਮੋਟਰਸਾਿਕਲ ਸਵਾਰ ਨੂੰ ਮਾਰ ਟੱਕਰ, ਹੋਈ ਮੌਤ, ਦੇਖੋ ਵੀਡਿਓ

ਮ੍ਰਿਤਕ ਪਿੱਛੇ ਛੱਡ ਗਿਆ ਚਾਰ ਲੜਕੀਆਂ

ਆਨੰਦਪੁਰ ਸਾਹਿਬ/ਸੰਦਪ ਸ਼ਰਮਾ : ਨੰਗਲ ਤੋਂ ਇਕ ਬੁਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਪਿੰਡ ਅਜੋਲੀ ਦੇ ਕੋਲ ਮੋਟਰਸਾਈਕਲ ਤੇ ਅਣਪਛਾਤੀ ਗੱਡੀ ਦੀ ਟੱਕਰ ਵਿੱਚ ਮੋਟਰ ਸਾਈਕਲ ਸਵਾਰ ਦੀ ਮੌਤ ਹੋਣ ਦਾ ਖਬਰ ਪ੍ਰਾਪਤ ਹੋਇਆ ਹੈ।

ਮ੍ਰਿਤਕ ਪਿੰਡ ਅਜੋਲੀ ਦਾ ਹੀ ਰਹਿਣ ਵਾਲਾ ਸੀ ਜਿਸਦਾ ਘਰ ਮੁੱਖ ਮਾਰਗ ਦੇ ਨਾਲ ਹੀ ਸੀ। ਜਾਣਕਾਰੀ ਮੁਤਾਬਿਕ ਮੋਟਰਸਾਈਕਲ ਸਵਾਰ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਅਣਪਛਾਤੀ ਗੱਡੀ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਇਕੱਲਾ ਹੀ ਘਰ ਵਿਚ ਕੰਮ ਕਰਨ ਵਾਲਾ ਸੀ ਤੇ ਉਹ ਦਰਜੀ ਦਾ ਕੰਮ ਕਰਦਾ ਸੀ, ਮਿ੍ਕਰ ਆਪਣੇ ਪਿੱਛੇ ਚਾਰ ਲੜਕੀਆਂ ਛੱਡ ਗਿਆ ਹੈ। ਅਣਪਛਾਤੀ ਗੱਡੀ ਦੀ ਭਾਲ ਕੀਤੀ ਜਾ ਰਹੀ ਹੈ।

Comments

Leave a Reply

Your email address will not be published. Required fields are marked *