ਪੰਜਾਬ: ਸਨਾਤਨ ਜਾਗਰਣ ਮੰਚ ਵੱਲੋਂ ਸ੍ਰੀ ਹਨੂੰਮਾਨ ਜਨਮ ਉਤਸਵ ‘ਤੇ ਵਿਸ਼ਾਲ ਭਗਵਾ ਯਾਤਰਾ ਕੱਢੀ ਗਈ, ਦੇਖੋ ਵੀਡਿਓ

ਬੁਲਟ ਮੋਟਰਸਾਈਕਲ ਚਲਾਉਂਦੀਆਂ ਕੁੜੀਆਂ ਬਣਿਆਂ ਖਿੱਚ ਦਾ ਕੇਂਦਰ

ਬਟਾਲਾ: ਸ੍ਰੀ ਸਨਾਤਨ ਜਾਗਰਣ ਮੰਚ (ਰਜਿ) ਵੱਲੋਂ ਸ਼੍ਰੀ ਹਨੁਮਾਨ ਜਨਮ ਉਤਸਵ ਤੇ ਵਿਸ਼ਾਲ ਭਗਵਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜੋਤ ਸ੍ਰੀ ਕ੍ਰਿਸ਼ਨ ਮੰਦਰ ਮੰਡੀ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਅਤੇ ਸਾਰੇ ਸ਼ਹਿਰ ਦੀ ਪਰਿਕ੍ਰਮਾ ਕਰਦੀ ਹੋਈ ਮੁੜ ਕ੍ਰਿਸ਼ਨਾ ਮੰਦਰ ਵਿਖੇ ਹੀ ਖਤਮ ਹੋਈ।

ਸ਼ੋਭਾ ਯਾਤਰਾ ਦੀ ਸ਼ੁਰੂਆਤ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਨਾਰੀਅਲ ਫੋੜ ਕੇ ਕੀਤੀ। ਜਦ ਕਿ ਸ਼ਹਿਰ ਦੀਆਂ ਵੱਖ-ਵੱਖ ‌ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ ਵੀ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਏ। ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਨੇੜਲੇ ਪਿੰਡਾਂ ਭੋਪਰ, ਖੁਸ਼ੀਪੁਰ, ਪੁਰੇਵਾਲ, ਮੂਲੋਵਾਲ, ਤਿਬੜ, ਚਾਵਾ,  ਨੌਸ਼ਹਿਰਾ ਬਹਾਦੁਰ, ਪੁਰਾਨਾਸ਼ਾਲਾ ਆਦਿ ਪਿੰਡਾਂ ਦੀ ਸੰਗਤ ਵੀ ਸ਼ਾਮਲ ਹੋਈ।

ਸ਼ੋਭਾ ਯਾਤਰਾ ਵਿਚ ਸ਼ਾਮਲ ਭਗਵਾਂ ਝੰਡਾ ਹੱਥ ਵਿੱਚ ਫੜ ਲਹਿਰਾਉਂਦੀਆਂ ਬੁਲਟ ਮੋਟਰਸਾਈਕਲ ਤੇ ਸਵਾਰ ਕੁੜੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਰਹੀਆਂ, ਜਦ ਕਿ ਪਠਾਨਕੋਟ ਤੋਂ ਆਈ 10 ਫੁੱਟੀ ਸ੍ਰੀ ਹਲੁਮਾਨ ਜੀ ਦੀ ਮੂਰਤੀ ਸ਼ੋਭਾ ਯਾਤਰਾ ਦਾ ਅਕਰਸ਼ਨ ਵਧਾ ਰਹੀ ਸੀ। ਕੁੱਲ ਮਿਲਾ ਕੇ ਇਸ ਕਈ ਘੰਟੇ ਦੀ ਸ਼ੋਭਾ ਯਾਤਰਾ ਦੌਰਾਨ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਅਤੇ ਭਗਵਾ ਰੰਗ ਵਿੱਚ ਰੰਗਿਆ ਰਿਹਾ।

ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਅਜੇ ਸੂਰੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਦਾ ਸਹਿਯੋਗ ਮਿਲਿਆ ਹੈ। ਉਨ੍ਹਾਂ ਸ਼ੋਭਾ ਯਾਤਰਾ ਦੇ ਸਹਿਯੋਗੀਆਂ ਅਤੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਸੰਗਤ ਖਾਸਕਰ ਨੀਲੇ ਜਾਮੇ ਇਲਾਕਿਆਂ ਤੋਂ ਆਈ ਸੰਗਤ ਦਾ ਧੰਨਵਾਦ ਵੀ ਕੀਤਾ। ਸ਼ੋਭਾ ਯਾਤਰਾ ਦੇ ਵਿਰਾਮ ਲੈਣ ਤੋਂ ਲੰਗਰ ਵਰਤਾਉਣ ਵਿਚ ਸੁਨੀਲ ਮਹਾਜਨ ਲਾਲ ਦਾ ਵਿਸ਼ੇਸ਼ ਸਹਿਯੋਗ ਰਿਹਾ।

ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼ਿਵਵੀਰ ਸਿੰਘ ਰਾਜਨ, ਭਾਜਪਾ ਆਗੂ ਬਘੇਲ ਸਿੰਘ, ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ, ਸ੍ਰੀ ਕ੍ਰਿਸ਼ਨ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉੱਘੇ ਉਦਯੋਗਪਤੀ ਬਾਲਕ੍ਰਿਸ਼ਨ ਮਿੱਤਲ, ਰਾਮ ਨਵਮੀ ਉਤਸਵ ਕਮੇਟੀ੍ ਅਹੁਦੇਦਾਰ ਅਤੇ ਮਸ਼ਹੂਰ ਜੋਤਸ਼ੀ ਪੰਡਿਤ ਵੀ ਕੇ ਸ਼ਰਮਾ, ਸਬਜੀ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਮਹਾਜਨ ਆਦਿ ਵਿਸ਼ੇਸ਼ ਤੇ ਹਾਜ਼ਰ ਹੋਏ।

Comments

Leave a Reply

Your email address will not be published. Required fields are marked *