ਪੰਜਾਬ: ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਚ ਕੀਤੀਆ ਦੁਕਾਨਾ ਬੰਦ, ਦੇਖੋਂ ਵੀਡਿਓ

ਗੁਰਦਾਸਪੁਰ: ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਵਿਖੇ ਖੇਤੀਬਾੜੀ ਮੰਤਰੀ ਦੇ ਕਹਿਣ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜੋ ਪੇਸਟੀਸਾਇਡ ਡੀਲਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਉਸਦੇ ਵਿਰੋਧ ਵਿੱਚ ਅੱਜ ਕੋਟਕਪੂਰਾ ਵਿੱਚ ਪੇਸਟੀਸਾਇਡ ਦੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਕਰ ਦਿੱਤੀਆਂ। ਇਸ ਇਲਾਵਾ ਐਸ ਡੀ ਐੱਮ ਕੋਟਕਪੂਰਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

ਪੇਸਟੀਸਾਈਡ ਡੀਲਰ ਯੂਨੀਅਨ ਦੇ ਪ੍ਰਧਾਨ ਰਾਜਨ ਗਰਗ ਨੇ ਕਿਹਾ ਸਾਡੇ ਦੁਕਾਨਦਾਰਾਂ ਭਾਈਚਾਰੇ ਨਾਲ ਧੱਕਾ ਨਹੀਂ ਕੀਤਾ ਜਾਣਾ ਚਾਹੀਦਾ। ਗੁਲੀ ਡੰਡਾ ਇਕ ਅੜੀਅਲ ਨਦੀਨ ਹੈ ਅਤੇ ਆਪਣੀ ਸਹਿਣਸ਼ਕਤੀ  ਬਹੁਤ ਜਲਦ ਬਣਾ ਲੈਂਦਾ ਹੈ ਤਿ ਜਿਸ ਦਵਾਈਆਂ ਘੱਟ ਕੰਮ ਕਰ ਰਹੀਆਂ ਹਨ। ਦੁਕਾਨਦਾਰ ਪ੍ਰਦੀਪ ਮਿੱਤਲ ਨੇ ਦੱਸਿਆ ਇਕ ਅਸੀਂ ਹੀ ਹੈ ਜੋ ਸਬ ਤੋ ਜਿਆਦਾ ਜੀਐਸਟੀ ਪੇ ਕਰਦੇ ਹਾਂ ਅਤੇ ਫਿਰ ਵੀ ਸਾਨੂੰ ਚੋਰ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਵੀਰਪਾਲ ਕੌਰ ਐਸ ਡੀ ਐਮ ਕੋਟਕਪੂਰਾ ਨੇ ਕਿਹਾ ਅੱਜ ਪੇਸਟੀਸਾਈਡ ਤੇ ਫ਼ਰਟੀਲਾਈਜ਼ਰ ਅਤੇ ਸੀ ਡੀਲਰ ਨੇ ਮੰਗ ਪੱਤਰ ਦਿਤਾ ਹੈ ਜੋ ਡੀ ਸੀ ਦਫ਼ਤਰ ਭੇਜ ਦਿੱਤਾ ਗਿਆ ਹੈ।

Comments

Leave a Reply

Your email address will not be published. Required fields are marked *