ਪੰਜਾਬ: ਪੁਰਾਣੀ ਰੰਜਿਸ਼ ਕਾਰਣ ਕੀਤਾ ਨੌਜਵਾਨ ਦਾ ਕਤਲ, 2 ਦਰਜਨ ਵਿਅਕਤੀਆਂ ਨੇ ਕੀਤ ਹਮਲਾ, ਦੇਖੋ ਵੀਡਿਓ

ਮੱਲਾਂਵਾਲਾ: ਪੁਲਿਸ ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਨਵਾਂ ਗੁਰਦਿਤੀ ਵਾਲਾ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਤੇਜਧਾਰ ਹਤਿਆਰਿਆਂ ਨਾਲ ਇਕ ਨੌਜਵਾਨ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਉਕਤ ਨੌਜਵਾਨ ਦਾ ਪਿੰਡ ਦੇ ਕੁਜ ਵਿਅਕਤੀਆਂ ਨਾਲ ਪੁਰਾਣੀ ਰੰਜਸ ਦੱਸੀ ਜਾ ਰਹੀ ਹੈ ਜਿਸਦੇ ਚਲਦਿਆਂ ਪਿੰਡ ਤੇ ਹੋਰਨਾਂ ਪਿੰਡਾਂ ਦੇ ਹਮਲਾਵਰਾਂ ਜਿਨ੍ਹਾਂ ਵਲੋਂ 7-8 ਅਣਪਛਾਤੇ ਵਿਅਕਤੀਆਂ ਨੇ ਗੁਰਵਿੰਦਰ ਸਿੰਘ ਦੇ ਪਹਿਲਾਂ ਪੁਰਾਣੇ ਘਰ ਗੁਰਦਿਤੀ ਵਾਲਾ ਵਿਚ ਆ ਕੇ ਘਰ ਦੀ ਭੰਨ ਤੋੜ ਕੀਤੀ ਅਤੇ ਬਾਅਦ ਨਵੇਂ ਘਰ ਨਵਾਂ ਗੁਰਦਿਤੀ ਵਾਲਾ ਚ ਜਿਥੇ ਗੁਰਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਉਮਰ ਕਰੀਬ 27 ਸਾਲ ਕਮਰੇ ਅੰਦਰ ਬੈਠਾ ਰੋਟੀ ਖਾ ਰਿਹਾ ਸੀ ਤੇ ਹਮਲਾਵਰਾਂ ਵਲੋਂ ਕਮਰੇ ਦੇ ਦਰਵਾਜੇ ਦੀ ਭੰਨ ਤੋੜ ਕੀਤੀ ਤੇ ਗੁਰਵਿੰਦਰ ਸਿੰਘ ਤੇ ਕਿਰਪਾਨਾਂ ਦਾਤਰਾਂ ਆਦਿ ਨਾਲ  ਹਮਲਾ ਕਰਕੇ ਜ਼ਖਮੀ ਕਰ ਦਿਤਾ।

ਦੂਜੇ ਪਾਸੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਨਵਾਂ ਗੁਰਦਿਤੀ  ਵਾਲਾ ਵਿਖੇ ਲੜਾਈ ਹੋਈ ਸੀ ਜਿਸ ਵਿਚ ਪਿਓ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ । ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਵਿਖੇ  ਦਾਖਲ ਕਰਵਾਇਆ ਗਿਆ ਜਿਥੇ ਇੱਕ ਨੌਜਵਾਨ ਗੁਰਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ  ਸੱਜਣ ਸਿੰਘ ਦੇ ਬਿਆਨਾਂ ਤੇ ਚਾਰ ਵਿਅਕਤੀਆਂ ਸਮੇਤ ਸਤ ਅੱਠ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Comments

Leave a Reply

Your email address will not be published. Required fields are marked *