ਪੰਜਾਬ : ਹਜ਼ਾਰਾਂ ਦੀ ਗਿਣਤੀ ਚ ਅਧਿਆਪਕਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਖਿਲਾਫ ਕੱਢੀ ਰੋਸ ਰੈਲੀ, ਦੇਖੋ ਵੀਡਿਓ

ਆਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਨੈਸ਼ਨਲ ਹਾਈਵੇ ਦੇ ਨਾਲ ਪੱਕਾ ਟੈਂਟ ਲਗਾ ਕੇ ਧਰਨੇ ਤੇ ਬੈਠੇ 4161 ਟੈਸਟ ਪਾਸ ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਵੱਲ ਨੂੰ ਰੋਸ ਰੈਲੀ ਕੱਢੀ। ਭਾਵੇਂ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਸਿੱਖਿਆ ਮੰਤਰੀ ਦੇ ਘਰ ਤੋਂ ਕਰੀਬ 200 ਮੀਟਰ ਪਿਛੇ ਹੀ ਰੋਕ ਲਿਆ ਗਿਆ, ਪਰ ਅਧਿਆਪਕਾਂ ਨੇ ਕੱਲ 3 ਵਜੇ ਤੱਕ ਦਾ ਟਾਈਮ ਦਿੰਦਿਆਂ ਕਿਹਾ ਕਿ ਉਹ 8 ਮਈ ਨੂੰ ਇਸ ਤੋਂ ਵੀ ਵੱਡਾ ਐਕਸ਼ਨ ਕਰਨਗੇ ਅਤੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਟੈਂਟ ਲਗਾ ਕੇ ਗੇਟ ਦੇ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ।

Comments

Leave a Reply

Your email address will not be published. Required fields are marked *