ਪੰਜਾਬ : ਸ਼ਰਾਰਤੀ ਅਨਸਰਾਂ ਵਲੋਂ ਸਕੂਲ ਵਿੱਚ ਕੀਤੀ ਗਈ ਭੰਨਤੋੜ, ਦੇਖੋ ਵੀਡਿਓ

ਸ੍ਰੀ ਆਨੰਦਪੁਰ ਸਾਹਿਬ/ਸੰਦੀਪ ਨੰਗਲ : ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਪੱਟੀ ਤੋਂ ਸਕੂਲ ਵਿੱਚ ਭੰਨਤੋੜ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਪੱਟੀ ਵਿੱਟ ਸਥਿਤ ਹੌਲੀ ਚਾਈਲਡ ਸਮਾਰਟ ਸਕੂਲ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਭੰਨਤੋੜ ਕੀਤੀ ਗਈ। ਸਕੂਲ ਪ੍ਰਬੰਧਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸਕੂਲ ਦੇ ਵਿੱਚ ਕਾਫੀ ਭੰਨਤੋੜ ਕੀਤੀ ਗਈ ਹੈ। ਇਸ ਭੰਨਤੋੜ ਵਿੱਚ ਸਕੂਲ ਦੇ ਸਾਰੇ ਸ਼ੀਸ਼ੇ ਅਤੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਅਤੇ ਸਕੂਲ ਦਾ ਕਾਫੀ ਨੁਕਸਾਨ ਕੀਤਾ ਗਿਆ। ਇਥੇ ਹੀ ਬਸ ਨਹੀਂ ਉਹਨਾਂ ਵੱਲੋਂ ਕੰਟੀਨ ਵਿੱਚ ਮੌਜੂਦ ਕੋਲਡ ਡਰਿੰਕ ਅਤੇ ਚਾਕਲੇਟ ਵੀ ਖਾਦੀ ਗਈ। 

Comments

Leave a Reply

Your email address will not be published. Required fields are marked *