ਪੰਜਾਬ – ਸ਼ੱਕੀ ਹਾਲਾਤਾਂ ਵਿੱਚ ਹੋਈ ਵਿਆਕਤੀ ਦੀ ਮੌਤ, ਬਾਥਰੂਮ ਚੋਂ ਮਿਲੀ ਲਾਸ਼, ਦੇਖੋ ਵੀਡਿਓ

ਕੋਟਕਪੁਰਾ:  ਜ਼ਿਲਾ ਕੋਟਕਪੁਰਾ ਤੋਂ ਇਕ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਥੇ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਬਾਥਰੂਮ ਵਿਚੋਂ ਲਾਸ਼ ਮਿਲੀ ਹੈ। ਲਾਸ਼ ਨੂੰ ਬਾਥਰੂਮ ਦਾ ਦਰਵਾਜ਼ਾ ਤੌੜ ਕੇ ਬਾਹਰ ਕੱਢਿਆ ਗਿਆ।

ਸੁਖਮੰਦਰ ਸਿੰਘ ਠੇਕੇਦਾਰ ਨੇ ਦੱਸਿਆ ਇਹ ਮੇਰੇ ਕੋਲ ਕੰਮ ਕਰਦਾ ਸੀ ਮੇਰੇ ਕੋਲ ਸੰਦ ਲੈਣ ਆਇਆ ਸੀ ਮੈਂ ਖਾਣਾ ਖਾਣ ਲੱਗ ਪਿਆ ਕਾਫੀ ਦੇਰ ਤੱਕ ਸ਼ਟਰ ਬੰਦ ਨਹੀਂ ਹੋਇਆ ਥੱਲੇ ਆ ਕੇ ਦੇਖਿਆ ਤਾਂ ਬਾਥਰੂਮ ਦਾ ਦਰਵਾਜਾ ਬੰਦ ਸੀ ਉਪਰ ਦੀ ਦੇਖਿਆ ਤਾਂ ਉਹ ਡਿਗਿਆ ਪਿਆ ਸੀ। ਸਾਰਿਆਂ ਨੇ ਇਕੱਠੇ ਹੋ ਕੇ ਕੁੰਡੀ ਤੋੜ ਕੇ ਉਸਨੂੰ ਬਾਹਰ ਕੱਢਿਆ ਅੰਦਰ ਇੰਜੈਕਸ਼ਨ ਪਿਆ ਸੀ।

ਗੁਰਮੁਖ ਸਿੰਘ ਭੁੱਲਰ ਨੇ ਦੱਸਿਆ ਮੇਰੀ ਪਤਨੀ ਰਾਮਗੜੀਆ ਮੁਹੱਲੇ ਦੀ ਕੌਂਸਲਰ ਹੈ । ਸਾਡੇ ਏਰੀਆ ਵਿੱਚ ਇੱਕ ਮੁੰਡੇ ਦੀ ਮੌਤ ਹੋਈ ਉਹ ਕਿਸੇ ਦੀ ਦੁਕਾਨ ਤੇ ਸਮਾਨ ਲੈਣ ਆਇਆ ਸੀ । ਮੈਨੂੰ ਸੱਦਿਆ ਗਿਆ ਅਤੇ ਦੱਸਿਆ ਗਿਆ ਇਸ ਦੀ ਬਾਥਰੂਮ ਵਿੱਚ ਮੋਤ ਹੋਈ ਹੈ ਅਤੇ ਬਾਥਰੂਮ ਦੇ ਅੰਦਰ ਇਕ ਸਿਰੰਜ ਪਈ ਸੀ।

ਡਾਕਟਰ ਰਾਜ ਬਹਾਦਰ ਨੇ ਦੱਸਿਆ ਇੱਕ ਡੈਡ ਬੋਡੀ ਆਈ ਹੋਈ ਹੈ ਇਸ ਦਾ ਨਾਂ ਅਵਤਾਰ ਸਿੰਘ ਪੁੱਤਰ ਜਸਵੰਤ ਸਿੰਘ ਉਮਰ 40 ਸਾਲ ਪ੍ਰੇਮ ਨਗਰ ਮੌਡਰਨ ਮਾਰਬਲ ਦੀ ਬੇਕ ਸਾਈਡ ਕੋਟਕਪੂਰਾ ਦਾ ਰਹਿਣ ਵਾਲਾ ਹੈ। ਰਿਸ਼ਤੇਦਾਰਾਂ ਮੁਬਾਤਕ ਆਈ ਵੀ ਡਰੱਗ ਯੂਜ਼ਰ ਸੀ। ਡੈਡ ਬੋਡੀ ਮੋਰਚਰੀ ਵਿਚ ਰੱਖ ਦਿੱਤੀ ਹੈ।

ਐਸ.ਐਚ.ਓ. ਗੁਰਮੇਹਰ ਸਿੱਧੂ ਨੇ ਦੱਸਿਆ ਕਿ ਉਨਾਂ ਨੂੰ ਇਕ ਡੈਡ ਬਾਡੀ ਮਿਲੀ ਹੈ, ਹਾਲੇ ਤੱਕ ਇਸ ਦੀ ਮੌਤ ਦਾ ਕਾਰਨ ਪਤਾ ਨਹੀਂ ਲਿਗਆ। 

Comments

Leave a Reply

Your email address will not be published. Required fields are marked *