ਪੰਜਾਬ : ਚੋਰਾਂ ਵੱਲੋਂ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ, ਸਕੂਲ ਸਟਾਫ਼ ਨੇ ਲਗਾਏ ਪੋਸਟਰ, ਦੇਖੋ ਵੀਡਿਓ 

ਫਿਰੋਜ਼ਪੁਰ: ਜ਼ਿਲਾ ਫਿਰੋਜ਼ਪੁਰ ਵਿੱਚ ਚੋਰਾਂ ਦੇ ਹੋਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ  ਚੋਰ ਸਰਕਾਰੀ ਥਾਵਾਂ ਨੂੰ ਵੀ ਨਹੀਂ ਬਖਸ਼ ਰਹੇ, ਤਾਜ਼ਾ ਮਾਮਲਾ ਫਿਰੋਜਪੁਰ ਦੇ  ਰੁਕਣਾ ਮੁਗਲਾ ਤੋਂ ਸਾਹਮਣੇ  ਆਇਆ ਹੈ, ਜਿਥੇ ਇਸ ਸਰਕਾਰੀ ਸਕੂਲ ਨੂੰ ਚੌਰਾਂ ਨੇ ਨਿਸ਼ਾਨਾ ਬਣਾਇਆ ਹੈ। ਇਥੋਂ ਦੇ ਸਰਕਾਰੀ ਸਕੂਲ ਵਿੱਚ ਚੋਰਾਂ ਵ੍ੱਲੋਂ ਰਾਤ ਦੇ ਸਮੇਂ ਤੋਰੀ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਸਟਾਫ਼ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿਚ ਲਗਾਤਾਰ ਚੋਰੀ ਹੋ ਰਹੀ ਹਨ ਅਤੇ ਇਸ ਵਾਰ ਚੋਰਾਂ ਨੇ ਸਕੂਲ ਵਿਚ ਕੋਈ ਸਮਾਨ ਨਹੀਂ ਛੱਡਿਆ ਜੋ ਚੋਰੀ ਨਾ ਕੀਤਾ ਹੋਵੇ। ਉਨ੍ਹਾਂ ਨੇ ਕਿਹਾ ਕਿ ਸਵੇਰੇ ਜਦ ਅਸੀਂ ਆਪਣੇ ਸਕੂਲ ਆਏ ਤੇ ਦੇਖਿਆ ਕਿ ਲੋਹੇ ਦੇ ਦਰਵਾਜ਼ੇ ਦੇ ਤਾਲੇ ਤੋੜੇ ਹੋਏ ਸਨ, ਕਮਰਿਆਂ ਵਿੱਚੋਂ ਕੰਪਿਊਟਰ ਸਮੇਤ ਹੋਰ ਸਮਾਨ ਵੀ ਚੋਰੀ ਹੋ ਚੁਕਾ ਸੀ। ਸਕੂਲ ਸਟਾਫ਼ ਨੇ ਚੋਰਾਂ ਤੋਂ ਦੁਖੀ ਹੋ ਕੇ ਸਾਰੇ ਦਰਵਾਜਿਆਂ ਦੇ ਬਾਹਰ ਪੋਸਟਰ ਲਗਾ ਦਿੱਤੇ ਹਨ ਕਿ ਚੋਰਾਂ ਨੂੰ ਬੇਨਤੀ ਕੀਤੀ ਹੈ ਹੋਣ ਚੋਰੀ ਕਰਨ ਨੂੰ ਸਮਾਨ ਨਹੀਂ ਬਚਿਆ।

Comments

Leave a Reply

Your email address will not be published. Required fields are marked *