ਪੰਜਾਬ : ਘਰ ਵਿਚ ਵੜ ਕੇ ਕੀਤੀ ਗੁੰਡਾਗਰਦੀ ਅਤੇ ਭੰਨਤੋੜ, ਭਤੀਜਿਆਂ ਤੇ ਲਗਾਏ ਅਰੋਪ, ਦੇਖੋ ਵੀਡਿਓ

ਫਿਰੋਜ਼ਪੁਰ: ਜ਼ਿਲਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ  ਉਤਾੜ ਵਿਖੇ ਇਕ ਘਰ ਵਿੱਚ ਵੜ ਕੇ ਭੰਨਤੋੜ ਕਰਨ ਅਤੇ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਉਹਨਾਂ ਨੇ ਜਮੀਨ ਵਟਾਂਦਰਾ ਕਰਕੇ ਆਪਣੇ ਚਾਚੇ ਦੇ ਮੁੰਡਿਆਂ ਨੂੰ ਦਿੱਤੀ ਹੋਈ ਸੀ ਜੋ ਕਿ ਉਸ ਜਮੀਨ ਵਿੱਚ ਉਨ੍ਹਾਂ ਨੇ ਮਿੱਟੀ ਚੁੱਕਣੀ ਸ਼ੁਰੂ ਕਰ ਦਿੱਤੀ। 

ਜਦ ਅਸੀਂ ਇਹਨਾਂ ਨੂੰ ਰੋਕਿਆ ਤਾਂ ਉਹਨਾਂ ਨੇ ਕੁਝ ਬੰਦੇ ਲੈ ਕੇ ਮੇਰੇ ਭਰਾ ਨੂੰ ਬੈਲਟਾ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਅਸੀਂ ਉਹਨੂੰ ਛਡਾਉਣ ਆਉਣ ਲੱਗੇ ਤਾਂ ਕੁਝ ਲੋਕ ਕੰਧ ਟੱਪ ਕੇ ਘਰ ਵਿੱਚ ਦਾਖਲ ਹੋ ਗਏ ਅਤੇ ਡਾਂਗਾਂ ਸੋਟਿਆਂ ਨਾਲ ਸਾਡੇ ਤੇ ਵੀ ਹਮਲਾ ਕਰ ਦਿੱਤਾ ਅਤੇ ਘਰ ਦੇ ਸਮਾਨ ਦੀ ਭੰਨਤੋੜ ਕੀਤੀ । ਉਹਨਾਂ ਕਿਹਾ ਕਿ ਉਹਨਾ ਦੇ ਪਿਤਾ ਨੂੰ ਵੀ ਕਾਫ਼ੀ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੂਜੇ ਪਾਸੇ ਉਹਨਾਂ ਕਿਹਾ ਕਿ ਉਸਦਾ ਭਰਾ ਅਮਨਦੀਪ ਜੋ ਕਿ ਹਰਿਆਣੇ ਵਿੱਚ ਕੰਮ ਕਰਦਾ ਹੈ ਥਾਣਾ ਗੁਰੂ ਹਰਸਹਾਏ ਦੀ ਪੁਲਿਸ ਨੇ ਝੂਠਾ ਪਰਚਾ ਦਰਜ ਕਰ ਦਿੱਤਾ ਹੈ ਸਾਨੂੰ ਇਸ ਦੀ ਜਾਂਚ ਕਰਕੇ ਇਨਸਾਫ ਦਿੱਤਾ ਜਾਵੇ। ਜਦ ਜਾਂਚ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਤੋਂ ਦੂਰੀ ਬਣਾਈ ਰੱਖੀ।

Comments

Leave a Reply

Your email address will not be published. Required fields are marked *