ਪੰਜਾਬ : ਲੁਟੇਰਿਆਂ ਨੇ ਗੈਸ ਏਜੰਸੀ ਚ’ ਚਲਾਈਆਂ ਗੋਲੀਆਂ, ਵੇਖੋ ਵੀਡਿਓ

ਬਟਾਲਾ : ਜ਼ਿਲਾ ਬਟਾਲਾ ਪੁਲਿਸ ਦੀ ਅਧੀਨ ਪੈਂਦੇ ਕਸਬਾ ਫਤਿਹਗ੍ਹੜ ਚੂੜੀਆਂ ਦੇ ਪਿੰਡ ਝੰਜੀਆ ਵਿਖੇ ਫਤਿਹਗੜ੍ਹ ਚੂੜੀਆਂ ਇੰਡੀਅਨ ਗੈਸ ਏਜੇਂਸੀ ਦੇ ਗੋਦਾਮ ਅੰਦਰ ਵੜ ਕੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਗੋਲੀਆਂ ਚਲਾ ਦਿਤੀਆਂ। ਇਸ ਘਟਨਾ ਵਿਚ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਹੀ ਰਿਹਾ ਹੈ। ਲੁਟੇਰੇ ਗੈਸ ਏਜੇਂਸੀ ਦੇ ਗੋਦਾਮ ਦੇ ਬਾਹਰ ਲੱਗੇ ਸੀਸੀਟੀਵੀ  ਕੈਮਰਿਆਂ ਵਿਚ ਕੈਦ ਹੋ ਗਏ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਤਿਹਗੜ੍ਹ ਚੂੜੀਆਂ ਪੁਲਿਸ ਦੀ ਟੀਮ ਡੀਐਸਪੀ ਅਤੇ ਐਸਐਚਓ ਦੀ ਅਗੁਵਾਹੀ ਹੇਠ ਮੌਕੇ ਤੇ ਜਾਂਚ ਕਰਨ ਲਈ ਪਹੁੰਚੀ, ਪਰ ਮੀਡੀਆ ਦੇ ਕੈਮਰੇ ਦੇ ਸਾਹਮਣੇ ਆਪਣੀ ਨਕਾਮੀ ਨੂੰ ਬਚਾਉਂਦੇ ਹੋਏ ਕੁਝ ਵੀ ਬੋਲਣ ਤੋਂ ਇਨਕਾਰੀ ਦਿਖਾਈ ਦਿੱਤੇ। ਓਥੇ ਹੀ ਗੈਸ ਏਜੇਂਸੀ ਦੇ ਮਾਲਿਕ ਸੰਚਿਤ ਵਰਮਾ ਨੇ ਘਟਨਾ ਦੇ ਬਾਰੇ ਦਸਦੇ ਹੋਏ ਕਿਹਾ ਕਿ ਕੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਹੋ ਗਿਆ ਹੈ ਪਰ ਪੁਲਿਸ ਨੂੰ ਇਸ ਤਰਾਂ ਦੇ ਲੁਟੇਰੇ ਅਨਸਰਾਂ ‘ਤੇ ਨਕੇਲ ਕੱਸਣੀ ਚਾਹੀਦੀ ਹੈ।

Comments

Leave a Reply

Your email address will not be published. Required fields are marked *