ਪੰਜਾਬ : ਪਿੰਡ ਵਾਸੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ, ਦੇਖੋ ਵੀਡਿਓ

ਆਨੰਦਪੁਰ ਸਾਹਿਬ : ਨੰਗਲ ਵਿੱਚ ਬਹੁ ਕਰੋੜੀ ਫਲਾਈਓਵਰ ਬਣਨ ਕਰਕੇ ਅਵਾਜਾਈ ਨੂੰ ਬਦਲਵਾਂ ਰਾਹ ਦਿੱਤਾ ਗਿਆ ਹੈ। ਇਹ ਬਦਲਵਾਂ ਰਾਹ ਨੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਹੋ ਕੇ ਗੁਜਰਦਾ ਹੈ । ਜਿਸ ਕਾਰਨ ਇਨ੍ਹਾਂ ਪਿੰਡਾਂ ਵਿੱਚ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਹਾਦਸਿਆਂ ਵਿਚ ਕਈ ਨੌਜਵਾਨ ਅਤੇ ਪਿੰਡ ਵਾਸੀ ਜਾਨਾਂ ਵੀ ਗਵਾ ਚੁਕੇ ਹਨ। 

ਬੀਤੇ ਦਿਨੀਂ ਪਿੰਡ ਗੋਹਲਣੀ ਦੇ 15 ਸਾਲ ਦੇ ਨੌਜਵਾਨ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਜਿਸ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਨੇ ਗੌਹਲਣੀ ਮਾਰਗ ਉੱਪਰ ਜਾਮ ਲਗਾ ਦਿੱਤਾ। ਜਿਸਨੂੰ ਵੇਖਦੇ ਹੋਇਆਂ ਪੁਲਿਸ ਪ੍ਰਸ਼ਾਸ਼ਨ ਅਤੇ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਪਿੰਡ ਵਾਸੀਆਂ ਦੀਆ ਮੰਗਾ ਸੁਣਿਆ। ਇਸ ਸੰਬੰਧੀ ਪਿੰਡ ਵਾਸੀਆਂ ਨੇ ਇਕ ਮੰਗ ਪੱਤਰ ਵੀ ਨੰਗਲ ਤਹਿਸੀਲਦਾਰ ਨੂੰ ਦਿੱਤਾ। ਉਨਾਂ ਦੀ ਮੰਗ ਹੈ ਕੀ ਆਵਾਜਾਈ ਦੀ ਸਪੀਡ ਨਿਰਧਾਰਿਤ ਕੀਤੀ ਜਾਵੇ ਅਤੇ ਸੂਚਨਾ ਬੋਰਡ ਲਗਾਏ ਜਾਣ ਅਤੇ ਤੇਜ਼ ਰਫ਼ਤਾਰ ਚੱਲਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਣ।

Comments

Leave a Reply

Your email address will not be published. Required fields are marked *