ਪੰਜਾਬ : ਕਿਸਾਨ ਜਥੇਬੰਦੀਆਂ ਨੇ ਅਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਇਵੇ ਕੀਤਾ ਜਾਮ, ਵੇਖੋ ਵੀਡਿਓ

ਬਟਾਲਾ : ਬਟਾਲਾ ਚ ਕਿਸਾਨ ਜਥੇਬੰਦੀਆਂ ਵਲੋਂ ਅਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਇਵੇ ਜਾਮ ਕੀਤਾ ਗਿਆ। ਇਹ ਮਾਮਲਾ ਪਟਿਆਲਾ ਵਿਖੇ ਕਿਸਾਨਾਂ ਵਲੋਂ ਬਿਜਲੀ ਬੋਰਡ ਦੇ ਦਫਤਰ ਸਾਹਮਣੇ ਦਿਤੇ ਜਾ ਰਹੇ ਧਰਨੇ ਦੌਰਾਨ ਪੁਲਿਸ ਵਲੋਂ ਪੰਜ ਕਿਸਾਨ ਆਗੂਆਂ ਨੂੰ ਬਿਨਾਂ ਵਜਾਹ ਚੁੱਕ ਲੈਣ ਦਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਪਟਿਆਲਾ ਵਿਖੇ ਬਿਜਲੀ ਬੋਰਡ ਦੇ ਦਫਤਰ ਵਿਖੇ ਕਿਸਾਨਾ ਵਲੋਂ ਸ਼ਾਂਤਮਈ ਧਰਨਾ ਲਗਾਇਆ ਗਿਆ ਸੀ। ਸਰਕਾਰਾਂ ਨੇ ਸੁਣਵਾਈ ਤਾਂ ਕੀ ਕਰਨੀ ਸੀ ਉਲਟਾ ਧਰਨੇ ਵਿਚੋਂ ਸਾਡੇ ਪੰਜ ਕਿਸਾਨ ਆਗੂਆਂ ਨੂੰ ਪੁਲਿਸ ਦੇ ਵਲੋਂ ਜਬਰਦਸਤੀ ਚੁੱਕ ਲਿਆ ਗਿਆ। ਜਿਹਨਾਂ ਬਾਰੇ ਅਜੇ ਤਕ ਇਹ ਵੀ ਨਹੀਂ ਦੱਸਿਆ ਗਿਆ ਕੇ ਓਹਨਾਂ ਨੂੰ ਕਿਥੇ ਰਖਿਆ ਗਿਆ ਹੈ। ਉਹਨਾ ਕਿਹਾ ਕਿ ਜਦੋ ਤਕ ਸਾਡੇ ਆਗੂਆਂ ਬਾਰੇ ਕੁਝ ਨਹੀਂ ਦੱਸਿਆ ਜਾਂਦਾ ਉਦੋਂ ਤਕ ਇਹ ਧਰਨਾ ਇਵੇਂ ਹੀ ਚਲਦਾ ਰਹੇਗਾ।

Comments

Leave a Reply

Your email address will not be published. Required fields are marked *