Blog
-

खड्ड कॉलेज में आपदा पर नुक्कड़ नाटक
ऊना/ सुशील पंडित : राजकीय महाविद्यालय खड्ड में आरके प्रोडक्शन कंपनी के सौजन्य से आपदा प्रबंधन पर नुक्कड़ नाटक का आयोजन किया गया जिसके माध्यम से आपदा से बचने के गुर विद्यार्थियों ने सीखे l महाविद्यालय के प्राचार्य डॉ राजेंद्र शर्मा ने नाटक मंडली के सराहना करते हुए विद्यार्थियों को उनसे प्रेरणा लेने की बात कही तथा विद्यार्थियों से आह्वान किया कि वह भी अपने अंदर छुपी हुई प्रतिभा को उजागर करें lमंच का संचालन राष्ट्रीय सेवा योजना कार्यक्रम अधिकारी डॉक्टर आरती ने किया तथा मनोरंजन के साथ-साथ विद्यार्थियों का ज्ञान वर्धन करने के लिए कला मंच के सदस्यों का आभार व्यक्त किया l इस अवसर पर प्रोफेसर रविराज ,प्रोफेसर राकेश, प्रोफेसर वीरेंद्र ,प्रोफेसर लखबीर ,प्रोफेसर मनीराम तथा अन्य स्टाफ सदस्य उपस्थित रहे रहे l -

ਪੰਜਾਬ: ਛੱਤ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ, ਸਹੁਰੇ ਪਰਿਵਾਰ ਤੇ ਮਾਮਲਾ ਦਰਜ, ਦੇਖੋਂ ਵੀਡਿਓ
ਫਿਰੋਜ਼ਪੁਰ: ਘਰੇਲੂ ਝਗੜੇ ਦੇ ਚਲਦਿਆਂ ਸਹੁਰਾ ਪਰਿਵਾਰ ਤੇ ਜਵਾਈ ਨੂੰ ਛੱਤ ਤੋਂ ਧੱਕਾ ਮਾਰਨ ਦੇ ਦੋਸ਼ ਲਗਾਏ ਗਏ। ਦੱਸਿਆ ਜਾ ਰਿਹਾ ਨੋਜਵਾਨ ਪਤਨੀ ਨੂੰ ਮਨਾਉਣ ਗਿਆ ਸੀ। ਪੀੜਤ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬੁਕਣ ਖਾਂ ਦਾ ਰਹਿਣ ਵਾਲਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਸੁਖਜਿੰਦਰ ਸਿੰਘ ਜੋ ਜਲਾਲਾਬਾਦ ਵਿਖੇ ਵਿਆਹਿਆ ਹੋਇਆ ਸੀ ਉਸ ਦੀ ਇੱਕ ਛੋਟੀ ਬੱਚੀ ਵੀ ਹੈ ਅਤੇ ਦੋਨਾਂ ਪਤੀ-ਪਤਨੀ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ। ਉਹਨਾਂ ਨੇ ਕਿਹਾ ਕਿ ਉਸ ਦੀ ਪਤਨੀ ਉਸਨੂੰ ਛੱਡ ਆਪਣੇ ਪੇਕੇ ਚਲੀ ਗਈ।
ਜਿਸ ਨੂੰ ਲੈ ਕੇ ਸੁਖਵਿੰਦਰ ਜਦ ਆਪਣੀ ਪਤਨੀ ਨੂੰ ਮਨਾਉਣ ਲਈ ਸਹੁਰੇ ਘਰ ਗਿਆ ਤਾਂ ਉਥੇ ਸਹੁਰਾ ਪਰਿਵਾਰ ਨਾਲ ਕਿਸੇ ਗੱਲੋਂ ਤਕਰਾਰ ਹੋ ਗਈ। ਅਰੋਪ ਹੈ ਕਿ ਇਸ ਦੌਰਾਨ ਸੁਖਜਿੰਦਰ ਸਿੰਘ ਨੂੰ ਉਹਨਾਂ ਨੇ ਛੱਤ ਤੋਂ ਥੱਲੇ ਸੁੱਟ ਦਿੱਤਾ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਰ ਪੀੜਤ ਪਰਿਵਾਰ ਦਾ ਕਹਿਣਾ ਹੈ ਕੀ ਉਹਨਾਂ ਨੇ ਬੇਟੇ ਦੀ ਹੱਤਿਆ ਕੀਤੀ ਗਈ ਹੈ। ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸੁਖਜਿੰਦਰ ਸਿੰਘ ਨੂੰ ਛੱਤ ਤੋਂ ਥੱਲੇ ਡਿੱਗਦਾ ਨਜ਼ਰ ਆ ਰਿਹਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਸੁਖਜਿੰਦਰ ਸਿੰਘ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਚੁੱਕੀ ਹੈ। ਉਸਦੇ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗਿਰਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਇਨਸਾਫ ਦਵਾਇਆ ਜਾਵੇ।
-

ਪੰਜਾਬ: ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਲਈ ਹੁਕਮ ਹੋਏ ਜਾਰੀ, ਦੇਖੋਂ ਵੀਡਿਓ
ਪਠਾਨਕੋਟ/ ਅਨਮੋਲ: ਡਿਪਟੀ ਕਮਿਸ਼ਨਰ ਪਠਾਨਕੋਟ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਲਈ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹਰ ਸਾਲ ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਕਾਰਨ ਪ੍ਰਸ਼ਾਸਨ ਵੀ ਕਿਸਾਨਾਂ ਨੂੰ ਜਾਗਰੂਕ ਕਰਦਾ ਹੈ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ। ਇਸ ਵਾਰ ਪਠਾਨਕੋਟ ਵਿੱਚ ਪ੍ਰਸ਼ਾਸਨ ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ‘ਤੇ ਸਖ਼ਤ ਕਾਰਵਾਈ ਕਰਨ ਦੇ ਮੂਡ ‘ਚ ਹੈ।
ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਨੂੰ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵੀ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸਦੇ ਉਪਰ ਕਾਰਵਾਈ ਹੋਵੇਗੀ। ਇਸ ਦੌਰਾਨ ਉਸ ਤੇ ਐਫਆਈਆਰ ਵੀ ਦਰਜ ਕੀਤੀ ਜਾਵੇਗੀ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਰੈਵੇਨਿਊ ਰਿਕਾਰਡ ਵਿੱਚ ਵੀ ਲਾਲ ਐਂਟਰੀ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕਿਸਾਨ ਮੰਡੀਆਂ ਵਿੱਚ ਗਿੱਲਾ ਝੋਨਾ ਨਾ ਲਿਆਉਣ ਲਈ ਵੀ ਸਖ਼ਤ ਕਦਮ ਚੁੱਕੇ ਗੁਏ ਹਨ।
ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ ਲਗਾ ਦਿਤੀ ਹੈ। ਜੇਕਰ ਕਿਸੇ ਨੇ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਨਾ ਸਿਰਫ਼ ਪੰਜਾਬ ਵਿੱਚ ਸਗੋਂ ਨਾਲ ਲੱਗਦੇ ਹੋਰ ਰਾਜਾਂ ਵਿੱਚ ਵੀ ਵਾਤਾਵਰਣ ਨੂੰ ਬਹੁਤ ਨੁਕਸਾਨ ਹੁੰਦਾ ਹੈ। ਜਿਸ ਨਾਲ ਪ੍ਰਦੂਸ਼ਣ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੰਬਾਈਨ ਚਲਾਉਣ ਦਾ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ। ਊਨਾ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਗਿਲਾ ਚੋਣਾਂ ਨ ਲਿਆਉਣ ਇਸ ਨਾਲ ਊਨਾ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਹੋਣਾ ਪੈ ਸਕਦਾ ਹੈ।
-

पंजाबः कनाडा में एक और युवक की हुई मौत, देखें वीडियो
होशियारपुर/सोनू थापरः कनाडा से एक दुख भरी खबर सामने आ रही है। जहां पंजाब के होशियारपुर जिले के एक नौजवान की ट्रांटों शहर में हृदय गति रुकने से मौत हो गई। मृतक 23 वर्षीय कर्णवीर सिंह बाजवा पुत्र लेट जसवंत सिंह बाजवा हल्का दसूहा निवासी गांव घोघरा जिला होशियारपुर का रहने वाला था। मौत की खबर के बाद पूरा परिवार सदमे में है। मृतक युवक के चाचा सतपाल सिंह बाजवा ने बताया कि मृतक कर्णवीर सिंह बाजवा को 4 साल पहले पढ़ाई करने हेतु कनाडा भेजा था।
उन्होंने कहा कि उनके छोटे भाई के बेटे भी कनाडा में ही थे। जहां 4 वर्ष बाद यह सारे भाई कनाडा के शहर ट्रांटों में इकट्ठे हुए थे। उन्होंने बताया कि सुबह जब कर्णवीर को उठाया तो कर्णवीर नहीं उठा। जिसके बाद अस्पताल ले जाया गया जहां डाक्टरों ने उसे मृत घोषित कर दिया। जिसके बाद सुबह घर में बेटों का फोन आया कि कर्णवीर सिंह की मौत हो गई। कर्णवीर सिंह के शव का पोस्टमार्टम करने उपरांत शव को इंडिया मंगवाकर उसका अंतिम संस्कार किया जाएगा।
मां का था इकलौता सहारा, पिता 10 वर्ष पहले हो चुकी थी मौत
मृतक कर्णवीर सिंह के पिता जसवंत सिंह जोकि पंजाब पुलिस के विजिलेंस विभाग में कार्यरत थे। जिसकी 2010 में सड़क हादसे में मौत हो चुकी थी। जिसके बाद से मृतक कर्णवीर सिंह बाजवा, ओर बहन का लालन पोषण उसकी माता और चाचा ने किया था। लेकिन अब बेटे की मौत के बाद मां का आखरी सहारा भी छीन गया।
4 साल बाद कनाडा में भाई हुए थे इकट्ठे
मृतक कर्णवीर सिंह की पढ़ाई खत्म हो गई थी। उसने पीआर के लिए कागज लगाए थे। चाचे के बच्चे भी कुछ समय पहले ही कनाडा में ही पढ़ाई करने आए थे। सभी कनाडा के शहर ट्रांटों में इकट्ठा हुए, जहां खूब एंजॉय कर रहे थे। घर पर सभी अभी खुश थे कि पूरे परिवार के बच्चे एक साथ इकठा हो गए। लेकिन किसी को क्या पता था कि यह खुशी जल्द ही गमगीन होने वाली है। अगर बात पिछले 6 महीनों की करें तो पंजाब भर से कई नौजवानों की कनाडा में हार्ट अटैक से मौते हो चुकीं है।
-

ਪੰਜਾਬ : ਪੁਲਿਸ ਨੇ ਕੜੀ ਸੁਰੱਖਿਆ ‘ਚ ਗੈਂਗਸਟਰ ਸਚਿਨ ਨੂੰ ਇਲਾਜ ਲਈ ਲਿਆਂਦਾ ਹਸਪਤਾਲ, ਦੇਖੋ ਵੀਡਿਓ
ਅਲਟਰਾਸਾਊਂਡ ਕਰਨ ਵੇਲੇ ਸਾਰੇ ਮਰੀਜ਼ਾਂ ਨੂੰ ਕੱਡਿਆ ਬਾਹਰ
ਬਠਿੰਡਾ : ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਮਾਮਲੇ ‘ਚ ਸਾਜਿਸ਼ ਰਚਣ ਵਾਲੇ ਗੈਂਗਸਟਰ ਲਾਰਸ ਬਿਸ਼ਨੋਈ ਦੇ ਭਾਣਜੇ ਗੈਂਗਸਟਰ ਸਚਿਨ ਨੂੰ ਪੁਲਿਸ ਦੀ ਕੜੀ ਸੁਰੱਖਿਆ ਦੇ ਹੇਠ ਇਲਾਜ ਲਈ ਲਿਆਂਦਾ ਗਿਆ। ਸਰਕਾਰੀ ਹਸਪਤਾਲ ਦੇ ਵਿੱਚ ਗੈਂਗਸਟਰ ਸਚਿਨ ਥਾਪਨ ਨੂੰ ਲੈ ਕੇ ਮਾਨਯੋਗ ਅਦਾਲਤ ਤੋਂ 10 ਅਕਤੂਬਰ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਇਸ ਦੌਰਾਨ ਸਚਿਨ ਥਾਪਣ ਦੇ ਐਡਵੋਕੇਟ ਨੇ ਸਪਸ਼ਟ ਕੀਤਾ ਸੀ ਕਿ ਸਚਿਨ ਥਾਪਰ ਨੂੰ ਕਾਲਾ ਪੀਲੀਆ( ਹੈਪੀਟੇਟਸ ਸੀ) ਬਿਮਾਰੀ ਤੋਂ ਗ੍ਰਸਤ ਹੈ।
ਜਿਸ ਤੋਂ ਬਾਅਦ ਸਚਿਨ ਥਾਪਣ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਲਈ ਲਿਆਂਦਾ ਗਿਆ। ਇਸ ਦੌਰਾਨ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਤੈਨਾਤ ਰਹੀ। ਜਦੋਂ ਸਚਿਨ ਥਾਪਣ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਅਲਟਰਾਸਾਊਂਡ ਕਰਨ ਦੇ ਲਈ ਲਿਆਂਦਾ ਗਿਆ ਤਾਂ ਡਾਕਟਰ ਦੀ ਟੀਮ ਵੱਲੋਂ ਸਾਰੇ ਮਰੀਜ਼ਾਂ ਨੂੰ ਬਾਹਰ ਕੱਢਣਾ ਪਿਆ। ਫਿਲਹਾਲ ਜਾਂਦੇ ਜਾਂਦੇ ਡੀਐਸਪੀ ਸੰਜੀਵ ਕੁਮਾਰ ਨੇ ਸਪਸ਼ਟ ਕੀਤਾ ਕਿ ਉਹਨਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ। ਹੁਣ ਵਾਪਸ ਬਠਿੰਡਾ ਕੇਂਦਰੀ ਜੇਲ ਭੇਜਿਆ ਜਾ ਰਿਹਾ ਹੈ।
-

ਪੰਜਾਬ: ਨਜਾਇਜ ਸ਼ਰਾਬ ਵੇਚਣ ਵਾਲੇ 2 ਦੋਸ਼ੀ ਗ੍ਰਿਫਤਾਰ, ਦੇਖੋਂ ਵੀਡਿਓ
ਹੁਸ਼ਿਆਰਪੁਰ/ਸੋਨੁ ਥਾਪਰ : ਜਿਲੇ ਦੇ ਟਾਂਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਥੇ ਪੁਲਿਸ ਨੇ ਨਜਾਇਜ ਸ਼ਰਾਬ ਵੇਚਣ ਵਾਲੇ 2 ਦੋਸ਼ਿਆ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕੀ ਜਿਲੇ ਅੰਦਰ ਮਾੜੇ ਅਨਸਰਾ ਉੱਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਇਸ ਦੌਰਾਨ ਉਹਨਾ ਨੇ ਸੀਨਿਅਰ ਅਫਸਰਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿੱਚ ਨਸ਼ਾ ਸਪਲਾਈ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਏ.ਐਸ.ਆਈ ਬਲਵੀਰ ਸਿੰਘ ਥਾਣਾ ਟਾਂਡਾ ਸਮੇਤ ਲੇਡੀ ਸਟਾਫ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਪੁਲਿਸ ਪ੍ਰਸ਼ਾਸਨ ਜਾਜਾ ਚੋਂਕ ਟਾਂਡਾ ਵਿੱਚ ਮੋਜੂਦ ਸੀ ਤਾਂ ਬਚਨੀ ਪਤਨੀ ਸ਼ਿਵ ਦਿਆਲ ਅਤੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਸ਼ਿਵ ਦਿਆਲ ਵਾਸੀ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਜੋ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਜੋ ਨਜਾਇਜ ਸ਼ਰਾਬ ਠੇਕਾ ਹਿਮਾਚਲ ਪ੍ਰਦੇਸ਼ ਵਿੱਚੋ ਲਿਆ ਕੇ ਬੋਤਲਾ ਵਿੱਚੋ ਕੱਢ ਕੇ ਸ਼ਰਾਬ ਵਿੱਚ ਕੋਈ ਹੋਰ ਵਸਤੂ ਮਿਲਾ ਕੇ ਖੁੱਲੀ ਬਾਲਟੀਆਂ ਵਿਚ ਵੇਚਦੇ ਹਨ। ਜਿੰਨ੍ਹਾ ਪਾਸੋ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਬ੍ਰਾਮਦ ਹੋਈ। ਜਿਨਾ ਨੂੰ ਪੁਲਿਸ ਵੱਲੋ ਮੋਕੇ ਤੇ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਹੈ। ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛ ਗਿੱਛ ਕੀਤੀ ਜਾਵੇਗੀ। ਇਨ੍ਹਾਂ ਦੋਸ਼ੀਆਨ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਹਨ।
-

ਪੰਜਾਬ : ਭਾਰਤੀ ਹਾਕੀ ਟੀਮ ਏਸ਼ੀਆ ਕੱਪ ਜਿੱਤ ਕੇ ਪਹੁੰਚੀ ਏਅਰਪੋਰਟ, ਕੀਤਾ ਭਰਵਾਂ ਸਵਾਗਤ, ਦੇਖੋ ਵੀਡਿਓ
ਅੰਮ੍ਰਿਤਸਰ : ਪਿਛਲੇ ਦਿਨੀ ਹੰਗਾਜੂ ਏਸ਼ੀਆ ਖੇਡਾਂ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨੇ ਦਾ ਤਗਮਾ ਜਿੱਤਿਆ ਹੈ। ਇਸ ਤੋਂ ਬਾਅਦ ਭਾਰਤ ਦੇ ਖਿਡਾਰੀਆਂ ਦੇ ਘਰਾਂ ਵਿੱਚ ਅਤੇ ਇਲਾਕਿਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਸੀ। ਉੱਥੇ ਹੀ ਭਾਰਤੀ ਟੀਮ ਏਅਰਪੋਰਟ ਤੇ ਪਹੁੰਚੀ ਤੇ ਉਸਦੇ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਹਾਕੀ ਟੀਮ ਦੇ ਪਰਿਵਾਰਿਕ ਮੈਂਬਰ ਤੇ ਉਹਨਾਂ ਦੇ ਸਮਰਥਕ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਕੀ ਟੀਮ ਦੇ ਖਿਡਾਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਦੇ ਯੂਥ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤੇ ਖੇਲੋ ਇੰਡੀਆ ਗੇਮ ਦੇ ਵਿੱਚ ਹਰੇਕ ਨੂੰ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਬਿਨਾਂ ਗੱਲ ਤੋਂ ਨਸ਼ੇ ਦਾ ਨਾਮ ਦੇ ਕੇ ਬਦਨਾਮ ਕੀਤਾ ਜਾ ਰਿਹਾ ਹੈ।
ਪੰਜਾਬ ਵਿੱਚ ਬਹੁਤ ਸਾਰੇ ਇਸ ਤਰੀਕੇ ਦੇ ਨੌਜਵਾਨ ਵੀ ਹਨ ਜੋ ਖੇਡਾਂ ਦੇ ਵਿੱਚ ਮੱਲਾ ਮਾਰ ਕੇ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਖਿਡਾਰੀ ਜਰਮਨ ਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ, ਕਿ ਉਹ ਏਸ਼ੀਆ ਖੇਡਾਂ ਵਿੱਚੋਂ ਸੋਨ ਤਗਮਾ ਜਿੱਤ ਕੇ ਭਾਰਤ ਲਈ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਹੁਣ ਅਸੀਂ ਅੱਗੇ ਓਲੰਪਿਕ ਖੇਡਾਂ ਦੀ ਵੀ ਤਿਆਰੀ ਕਰਨ ਜਾ ਰਹੇ ਹਾਂ। ਹਰੇਕ ਟੀਮ ਆਪਣੇ ਵਾਸਤੇ ਜਿੱਤਣ ਲਈ ਆਉਂਦੀ ਹੈ ਤੇ ਮੁਕਾਬਲਾ ਬੜਾ ਹੀ ਰੋਮਾਂਚਿਕ ਸੀ ਅਤੇ ਬੜਾ ਵਧੀਆ ਲੱਗਾ ਕਿ ਅਸੀਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਕੇ ਆਏ ਹਾਂ। ਖਿਡਾਰੀਆਂ ਦੇ ਸਵਾਗਤ ਲਈ ਪਹੁੰਚੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਅੰਮ੍ਰਿਤਸਰ ਵਾਸਤੇ ਅਤੇ ਖਾਸ ਕਰਕੇ ਪੰਜਾਬੀਆਂ ਵਾਸਤੇ, ਕਿ ਭਾਰਤ ਦੀ ਹਾਕੀ ਟੀਮ ਦੇ ਵਿੱਚ ਜਿਆਦਾਤਰ ਪੰਜਾਬ ਦੇ ਖਿਡਾਰੀ ਹਨ ਅਤੇ ਉਹਨਾਂ ਨੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
ਉਹਨਾਂ ਕਿਹਾ ਕਿ ਪਹਿਲਾਂ ਸਕੂਲੀ ਵਿਦਿਆਰਥੀਆਂ ਦੇ ਵਿੱਚ ਕ੍ਰਿਕਟ ਨੂੰ ਲੈ ਕੇ ਉਤਸ਼ਾਹ ਹੁੰਦਾ ਸੀ। ਹੁਣ ਹਾਕੀ ਨੂੰ ਲੈ ਕੇ ਵੀ ਬਹੁਤ ਜਿਆਦਾ ਉਤਸਾਹ ਦੇਖਣ ਨੂੰ ਮਿਲ ਰਿਹਾ। ਜਿਸ ਕਰਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਵੀ ਇਹਨਾਂ ਖਿਡਾਰੀਆਂ ਦਾ ਹੌਸਲਾ ਅਫਜਾਈ ਕਰਨ ਵਾਸਤੇ ਇਹਨਾਂ ਦੇ ਸਵਾਗਤ ਲਈ ਏਅਰਪੋਰਟ ਦੇ ਉੱਪਰ ਪਹੁੰਚੇ ਹੋਏ ਹਨ। ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਦਾ ਨਾਮ ਰੋਸ਼ਨ ਕਰਕੇ ਹਾਕੀ ਟੀਮ ਜਿੱਤ ਕੇ ਅੰਮ੍ਰਿਤਸਰ ਗੁਰੂ ਦੀ ਧਰਤੀ ਤੇ ਪਹੁੰਚੀ ਹੈ ਅਤੇ ਉਹਨਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਓਲੰਪਿਕ ਦੇ ਵਿੱਚ ਹਾਕੀ ਟੀਮ ਬ੍ਰਾਂਚ ਮੈਡਲ ਜਿੱਤ ਕੇ ਆਈ ਸੀ। ਉਦੋਂ ਸਰਕਾਰ ਵੱਲੋਂ ਹਰੇਕ ਖਿਡਾਰੀ ਨੂੰ ਨੌਕਰੀ ਦੇ ਕੇ ਤੇ ਉਹਨਾਂ ਨੂੰ ਢਾਈ ਕਰੋੜ ਰੁਪਆ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਖਿਡਾਰੀਆਂ ਦਾ ਕਿਸ ਤਰੀਕੇ ਹੌਸਲਾ ਅਫਜ਼ਾਈ ਕਰਦੀ ਹੈ।
-

पंजाबः रिश्वत लेने के आरोप में पुलिस इंस्पेक्टर गिरफ्तार
तलवाड़ा/सोनू थापरः होशियारपुर विजिलेंस द्वारा तलवाड़ा थाने से इंस्पेक्टर केवल कृष्ण को 40 हजार रुपए रिश्वत लेते रंगे हाथों गिरफ्तार किया गया है। विजिलेंस को जगपाल सिंह पुत्र प्रीतम सिंह द्वारा रिश्वत के मामले में शिकायत दी गई थी। जिसके बाद बुधवार को अधिकारियों ने उक्त कार्रवाई की और आरोपी केवल कृष्ण को गिरफ्तार कर लिया। आरोपी के खिलाफ केस दर्ज कर कार्रवाई शुरू कर दी गई है। मीडिया को जानकारी देते हुए विजिलेंस ब्यूरो के प्रवक्ता ने बताया कि आज दिनांक 11.10.2023 को शिकायतकर्ता जगपाल सिंह की शिकायत पर टीम ने कार्रवाई करते हुए इंस्पेक्टर केवल कृष्ण, पुलिस स्टेशन तलवाड़ा, जिला होशियारपुर को 40 हजार रुपये की रिश्वत लेते रंगे हाथों गिरफ्तार किया गया है।
इस संबंध में विजिलेंस ब्यूरो के प्रवक्ता ने बताया कि ”शिकायतकर्ता जगपाल सिंह मेहनत मजदूरी करता है। दिनांक 15.03.2013 को गांव राम नंगल में शिकायतकर्ता का अपने भाई दिलबाग सिंह, भतीजे अजीपाल पुत्र जसपाल सिंह और देवरानी सादेश कुमारी पत्नी जसपाल सिंह वासियान निवासी राम नंगल का झगड़ा हो गया था। इस झगड़े संबंधी शिकयतकर्ता के बयान पर उसके भाई दिलबाग सिंह, भतीजे अजयपाल और भाभी सादेश कुमारी के खिलाफ मुकद्दमा नंबर 18.03.2023 अध 354, 341,323,509, 506,54 आईपीसी थाना तलवाड़ा में दर्ज हुआ था और उसके भाई दिलबाग सिंह के बयान पर शिकायतकर्ता, उसकी पत्नी और लड़की तानिया के खिलाफ अध 341, 323,34 आईपीसी थाना तलवाड़ा में क्रॉस केस दर्ज हुआ था।
इस मामले की जांच आरोपी इंस्पेक्टर केवल कृष्ण पुलिस थाना तलवाड़ा, जिला होशियारपुर द्वारा की जा रही थी। इस मामले में उन्हें 24,08.2023 को गिरफ्तार किया गया और वह जमानत पर रिहा कर दिया गया था। इस मामले के जांच अधिकारी इंस्पेक्टर केवल कृष्ण ने शिकायतकर्ता को बताया कि दिलबाग सिंह को लगी चोट की रिपोर्ट मिल गई है और इस मामले में शिकायतकर्ता के खिलाफ कोई अतिरिक्त अपराध न करने के बदले में आरोपी इंस्पेक्टर केवल कृष्ण पुलिस स्टेशन शिकायतकर्ता की तरफ से तलवाड़ा, जिला होशियारपुर। 40 हजार रुपए की मांग की गई। शिकायतकर्ता ने आकर इसकी शिकायत विजिलेंस ब्यूरो को दी।
शिकायतकर्ता जगपाल सिंह की शिकायत पर कार्रवाई करते हुए इस मनीष कुमार, उप कप्तान पुलिस, विजिलेंस ब्यूरो यूनिट होशियारपुर की निगरानी में कट्टर लखविंदर सिंह के द्वारा विजिलेंस की टीम सहित सरकारी गवाहों को साथ लेकर ट्रेप लगाया गया। इस दौरान विजिलेंस ब्यूरो के इंस्पेक्टर लखविंदर सिंह ने इंस्पेक्टर केवल कृष्ण को शिकायतकर्ता जगपाल सिंह से 40 हजार रुपए रिश्वत लेते रंगे हाथों काबू कर लिया। रिश्वत वाली रकम मौके से इंस्पेक्टर से बरामद की गई। इस संबंधी इंस्पेक्टर केवल कृष्ण के खिलाफ मुकद्दमा नंबर 27 तिथि 11.10.2023 अधीन धारा 7 P.C. Act, 1988 as amended by PC (Amendment) Act, 2018 थाना विजिलेंस ब्यूरो जालंधर रेंज में दर्ज किया गया। विजिलेंस की टीम ने बताया कि आरोपी इंस्पेक्टर केवल कृष्ण को 12.10.2023 को कोर्ट में पेश करके उसका रिमांड हासिल किया जाएगा।
-

पंजाबः मशहूर कपल के बाद एक और ‘सोशल मीडिया स्टार’ का आपत्तिजनक वीडियो हुई वायरल
जालंधर, ENS: मशहूर कपल की हाल ही में आपत्तिजनक वीडियो वायरल हुई थी। वहीं इस मामले के बाद अब एक और सोशल मीडिया स्टार इन्फ्लुएंसर करमिता कौर की आपत्तिजनक वीडियो वायरल हुई है। जिसके बाद वह इस वीडियो को लेकर सुर्खियों में आ गई है। दरअसल, कथित 2 मिनट का वीडियो कई सोशल मीडिया प्लेटफॉर्मों और मैसेजिंग ऐप के जरिए तेजी से वायरल हो रहा है। उक्त वीडियो टेलीग्राम, यूट्यूब, ट्विटर सहित कई अडल्ट साइटों तक पहुंच गई थी। वीडियो में महिला साफ तौर पर आपत्तिजनक हालत में नजर आ रही थी, जिसके चलते यह कुछ ही देर में वायरल हो गया।
वीडियो वायरल होने के बाद सोशल मीडिया स्टार ने अपने सोशल मीडिया पर अपने फॉलोअर्स को बताया कि यह वीडियो फर्जी है और इस वीडियो में दिख रही लड़की वह नहीं है। इसके साथ ही सोशल मीडिया स्टार ने वीडियो को आगे शेयर न करने की भी अपील की। खबरों के मुताबिक सोशल मीडिया स्टार ने इस पूरे मामले को लेकर पुलिस में शिकायत दर्ज कराई है।
इस वीडियो को किसने शेयर किया है इसके बारे में अभी तक कोई पुख्ता जानकारी नहीं मिल पाई है। साथ ही उन्होंने किसी पर आरोप भी नहीं लगाया। पुलिस मामले की जांच में जुट गई है। बताया जा रहा है कि सोशल मीडिया स्टार की उम्र 19 साल है और वह पंजाब की रहने वाली है। वह इंस्टाग्राम पर खूब तस्वीरें और वीडियो शेयर करती हैं। उनके 1 मिलियन से ज्यादा फॉलोअर्स हैं। कुछ समय पहले वह 10 दिन तक कनाडाई छात्र वीजा मिलने को लेकर सुर्खियों में थी।
-

ਪੰਜਾਬ: Gopal Sweets ਦੇ ਗੋਦਾਮ ‘ਚ ਸੱਪਾਂ ਦੇ ਜੋੜੇ ਨਿਕਲਣ ਨਾਲ ਮਚਿਆ ਹੜਕੰਪ, ਦੇਖੋਂ ਵੀਡਿਓ
ਲੁਧਿਆਣਾ : ਜਿਲੇ ਵਿੱਚ ਬੁੱਧਵਾਰ ਸਵੇਰੇ ਇੱਕ ਮਠਿਆਈ ਦੇ ਗੋਦਾਮ ਵਿੱਚ ਸੱਪਾਂ ਦਾ ਇੱਕ ਜੋੜਾ ਦਾਖਲ ਹੋ ਗਿਆ। ਜਿਸ ਨਾਲ ਗੋਦਾਮ ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਸੱਪਾਂ ਦੀ ਇਹ ਜੋੜੀ ਘੋੜੇ-ਪਛਾੜ ਜਾਤੀ ਨਾਲ ਸਬੰਧਤ ਹੈ। ਜਗਰਾਓਂ ਦੇ ਸ਼ਾਸਤਰੀ ਨਗਰ ਵਿੱਚ ਸਥਿਤ ਗੋਪਾਲ ਸਵੀਟਸ ਦੇ ਗੋਦਾਮ ਵਿੱਚ ਰਹਿਣ ਵਾਲੇ ਇੱਕ ਕਾਰੀਗਰ ਦੇ ਪਰਿਵਾਰ ਨੇ ਭਾਂਡੇ ਖੜਕਣ ਦੀ ਆਵਾਜ਼ ਸੁਣੀ ਸੀ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਉੱਥੇ ਸੱਪ ਸੀ। ਉਸ ਨੇ ਰੌਲਾ ਪਾਇਆ ਤਾਂ ਮੌਕੇ ‘ਤੇ ਵੱਡੀ ਭੀੜ ਇਕੱਠੀ ਹੋ ਗਈ। ਪਹਿਲਾਂ ਤਾਂ ਲੋਕਾਂ ਨੇ ਖੁਦ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਦੋਂ ਸਫ਼ਲਤਾ ਨਾ ਮਿਲੀ ਤਾਂ ਸੱਪ ਦੇ ਮਾਲਕ ਸੋਮਨਾਥ ਨੂੰ ਬੁਲਾਇਆ ਗਿਆ।
ਸੱਪਾਂ ਨੂੰ ਛੁਡਾਉਣ ਲਈ ਉਸ ਨੇ ਰਸੋਈ ਤੋਂ ਲੈ ਕੇ ਗੋਦਾਮ ਵਿਚਲੇ ਬੈੱਡ ਤੱਕ ਤਲਾਸ਼ੀ ਲਈ। ਕਮਰੇ ਵਿੱਚੋਂ ਸਾਰਾ ਸਮਾਨ ਬਾਹਰ ਕੱਢ ਲਿਆ ਗਿਆ।ਸੱਪ 4 ਫੁੱਟ ਲੰਬਾ ਅਤੇ ਸੱਪ 7 ਫੁੱਟ ਲੰਬਾ ਨਿਕਲਿਆ। ਕਾਫੀ ਮਿਹਨਤ ਤੋਂ ਬਾਅਦ ਸੋਮਨਾਥ ਨੇ 4 ਫੁੱਟ ਲੰਬੇ ਸੱਪ (ਫੀਮੇਲ) ਨੂੰ ਕਾਬੂ ਕਰ ਲਿਆ। ਉਹ ਸੋਫੇ ਦੇ ਅੰਦਰ ਲੁਕੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਸੱਪ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਨੇ ਬੰਸਰੀ ਵਜਾ ਕੇ ਸੱਪ ਨੂੰ ਬਾਹਰ ਕੱਢ ਲਿਆ। ਸੱਪ ਕਰੀਬ 7 ਫੁੱਟ ਲੰਬਾ ਸੀ। ਉਹ ਘੋੜਾ ਪਚੜਾ ਨਸਲ ਦਾ ਸੀ। ਉਸ ਨੇ ਦੱਸਿਆ ਕਿ ਇਸ ਸੱਪ ਦੀ ਰਫਤਾਰ ਘੋੜੇ ਵਰਗੀ ਹੈ। ਉਹ ਆਸਾਨੀ ਨਾਲ ਕਿਤੇ ਵੀ ਚੜ੍ਹ ਜਾਂਦੇ ਹਨ। ਸੋਮਨਾਥ ਨੇ ਦੱਸਿਆ ਕਿ ਉਹ ਸੱਪਾਂ ਨੂੰ ਫੜ ਕੇ 5 ਦਿਨਾਂ ਤੱਕ ਆਪਣੇ ਕੋਲ ਰੱਖਦਾ ਹੈ। ਉਨ੍ਹਾਂ ਨੂੰ ਗਾਂ ਦਾ ਦੁੱਧ ਪਿਲਾਇਆ ਜਾਂਦਾ ਹੈ। ਉਨ੍ਹਾਂ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਹਿਰ ਵਿੱਚ ਛੱਡ ਦਿੰਦੇ ਹਨ।