Blog

  • ਬੰਦੀ ਸਿੰਘਾਂ ਦੀ ਰਿਹਾਈ ਲਈ 20 ਦਸੰਬਰ ਨੂੰ ਰਾਸ਼ਟਰਪਤੀ ਭਵਨ ਦੇ ਬਾਹਰ ਹੋਵੇਗਾ ਪ੍ਰਦਰਸ਼ਨ – ਐਸਜੀਪੀਸੀ ਪ੍ਰਧਾਨ

    ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਐਸਜੀਪੀਸੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਹੋਰ ਤੇਜ਼ ਕਰਨ ਲਈ ਪੱਤਰ ਲਿਖਿਆ ਗਿਆ ਸੀ। ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਪਹਿਲਾ 30 ਨਵੰਬਰ ਨੂੰ ਅੰਤਰਿੰਗ ਕਮੇਟੀ ਦੀ  ਮੀਟਿੰਗ ਸਦੀ ਸੀ।  ਅੱਠ ਮੈਂਬਰੀ ਕਮੇਟੀ ਦੀ ਮੀਟਿੰਗ ਵੀ ਐਸਜੀਪੀਸੀ ਵੱਲੋਂ ਕੀਤੀ ਗਈ ਸੀ। 

    ਐਂਤਰਿੰਗ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਉਹਨਾਂ ਵੱਲੋਂ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ ਵਿੱਚ ਮੁਲਾਕਾਤ ਕੀਤੀ ਸੀ। ਜਿਸ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਉਹ 5 ਦਸੰਬਰ ਤੋਂ ਭੁੱਖ ਹੜਤਾਲ ਰੱਖਣ ਜਾ ਰਹੇ ਹੈ।  ਉਹਨਾਂ ਕਿਹਾ ਕਿ ਬਲਵੰਤ ਸਿੰਘ ਰਾਜੋਵਾਣਾ ਨੂੰ ਵੀ ਅਪੀਲ ਕਰਦੇ ਹਨ ਕਿ ਉਹ 5 ਦਸੰਬਰ ਨੂੰ ਭੁੱਖ ਹੜਤਾਲ ਨਾ ਰੱਖਣ  ਬੀਤੀ ਰਾਤ ਰੱਖੀ ਅੱਠ ਮੈਂਬਰੀ ਕਮੇਟੀ ਦੀ ਮੀਟਿੰਗ ਦੌਰਾਨ ਅਤੇ ਅੱਜ ਅੰਤਰਿੰ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿੱਤਾ ਗਿਆ ਹੈ ਕਿ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 26 ਲੱਖ ਪਰਫੋਰਮੇ ਭਰੇ ਗਏ ਹਨ ਉਹਨਾਂ ਪਰਫੋਰਮਿਆਂ ਨੂੰ ਲੈ ਕੇ ਐਸਜੀਪੀਸੀ 20 ਦਸੰਬਰ ਨੂੰ ਦਿੱਲੀ ਵਿਖੇ ਵੱਡੇ ਪੱਧਰ ਦੇ ਇਕੱਠ ਕਰਕੇ ਦੇਸ਼ ਦੇ ਰਾਸ਼ਟਰਪਤੀ ਨੂੰ ਉਹ 26 ਲੱਖ ਪਰਫੋਰਮੇ ਦਵੇਗੀ। 

    ਇਸ ਦੌਰਾਨ ਐਸਜੀਪੀਸੀ ਪ੍ਰਧਾਨ ਨੇ ਵੱਖ ਵੱਖ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਮਹਾਂਪੁਰਸ਼ਾਂ ਅਤੇ ਨਿਰਮਲ ਸੰਪਰਦਾਵਾਂ, ਨਾਨਕਸਰ ਸੰਪਰਦਾਵਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੂਰੇ ਦੇਸ਼ ਵਿੱਚੋਂ ਵੱਡਾ ਇਕੱਠ ਕਰਕੇ ਦਿੱਲੀ ਪਹੁੰਚਣ ਅਤੇ ਧਰਨੇ ਵਿੱਚ ਸ਼ਾਮਿਲ ਹੋਣ ਅਤੇ ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਅਤੇ 12 ਵਜੇ ਦੇ ਕਰੀਬ ਰਾਸ਼ਟਰਪਤੀ ਭਵਨ ਵਿੱਚ 26 ਲੱਖ ਪਰਫੋਰਮੇ ਦਿੱਤੇ ਜਾਣਗੇ।  ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਜਾਂ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਮੀਟਿੰਗ ਕਰੇਗੀ ਅਤੇ ਉਹ ਮੀਟਿੰਗ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ ਜਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਵੇਗੀ।

  • ਪੰਜਾਬ : PAC ਮੈਬਰ ਅਤੇ ਜਿਲਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਪੰਜਾਬ ਸਰਕਾਰ ਦੇ ਸਾਧਿਆ ਨਿਸ਼ਾਨਾ

    ਫਿਰੋਜ਼ਪੁਰ : ਇੱਕ ਪ੍ਰੈਸ ਨੋਟ ਰਾਂਹੀ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪੀਏਸੀ ਮੈਬਰ ਅਤੇ ਜਿਲਾ ਪ੍ਰਧਾਨ ਫਿਰੋਜ਼ਪੁਰ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ, ਬਾਦਲ, ਬੀਜੇਪੀ ਅਤੇ ਕਾਗਰਸ ਵੱਲੋ ਆਪਣੇ ਰਾਜ ਵਿੱਚ ਆਪਣੇ ਹੱਕ ਮੰਗਦੇ, ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਬੇਰੋਜ਼ਗਾਰ ਨੋਜਵਾਨਾਂ ਨੂੰ ਜਿਸ ਤਰਾਂ ਇਨਸਾਫ ਦੇਣ ਦੀ ਜਗਾਹ ਜਬਰ ਜੁਲਮ ਅਤੇ ਲਾਠੀਚਾਰਜ ਕਰਕੇ ਗੁਲਾਮੀ ਦਾ ਇਹਸਾਸ ਕਰਾਇਆ ਗਿਆ ਸੀ। ਉਹਨਾਂ ਲੀਹਾਂ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਜ਼ੁਲਮ ਕਰਨਾ ਸੁਰੂ ਕਰ ਦਿੱਤਾ ਹੈ। ਇਹਨਾਂ ਸਰਕਾਰਾਂ ਦੀ ਫਿਦਰਤ ਬਣ ਚੁੱਕੀ ਹੈ ਕਿ ਜੋ ਵੀ ਇਨਸਾਫ ਮੰਗਦਾ ਹੈ, ਉਸ ਤੇ ਪੁਲਿਸ ਰਾਹੀ ਜਬਰ ਕਰਵਾ ਕੇ ਦਬਾਅ ਦਿੱਤਾ ਜਾਵੇ। ਪਿਛਲੇ ਦਿਨੀ ਸਰੇਆਮ ਕਿਸਾਨਾਂ, ਬੇਰੋਜਗਾਰ ਬੱਚਿਆ ਤੇ ਪੁਲਿਸ ਰਾਹੀ ਜਬਰ ਜੁਲਮ ਕੀਤਾ ਗਿਆ। ਪੰਜਾਬ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ। ਮੁਲਾਜ਼ਮ ਇੱਕ ਮਹੀਨੇ ਤੋ ਹੜਤਾਲ ਤੇ ਚੱਲ ਰਹੇ ਹਨ। ਪਰ ਸਰਕਾਰ ਉਹਨਾਂ ਨਾਲ ਗਲ ਕਰਕੇ ਮਸਲਾ ਹਲ ਨਹੀ ਕਰ ਰਹੀ। ਲੋਕ ਆਪਣੇ ਕੰਮਾਂ ਵਾਸਤੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।

    ਪੰਜਾਬ ਦੇ ਹਲਾਤ ਇਤਨੇ ਨਾਜ਼ੁਕ ਹੋ ਗਏ ਹਨ ਕਿ ਚਾਹੇ ਕਿਸੇ ਨੂੰ ਕੋਈ ਗੋਲੀ ਮਾਰ ਕੇ ਮਾਰ ਦੇਵੇ, ਚਾਹੇ ਕੋਈ ਜੇਲਾਂ ਵਿੱਚ ਬੈਠਾ ਫਿਰੋਤੀਆਂ ਮੰਗੀ ਜਾਵੇ, ਜਾਂ ਫਿਰ ਨਿਤ ਦਿਹਾੜੇ ਬੈਕਾਂ ਵਿੱਚ ਡਾਕੇ ਮਾਰੀ ਜਾਵੇ, ਚਾਹੇ ਲੋਕਾਂ ਨੂੰ ਲੁੱਟਿਆ ਤੇ ਕੁਟਿਆ ਜਾਵੇ। ਪਰ ਸਰਕਾਰ ਕੁੰਭਕਰਨ ਦੀ ਨੀਦ ਸੁਤੀ ਪਈ ਹੈ। ਸਰਕਾਰ ਸਿਰਫ ਚੁਟਕਲਿਆਂ ਰਾਹੀ ਵਿਰੋਧੀ ਧਿਰ ਨੂੰ ਆਹਰੇ ਲਾ ਕੇ ਰੱਖਦੀ ਹੈ ਅਤੇ ਉਹ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਗੁਰੂਆ ਪੀਰਾਂ ਦੀ ਧਰਤੀ ਲਵਾਰਸ ਹੋਈ ਪਈ ਹੈ,ਜੋ ਵੀ ਸਰਕਾਰਾਂ ਪੰਜਾਬ ਵਿੱਚ ਅੱਜ ਤੱਕ ਆਈਆਂ ਹਨ। ਉਹਨਾਂ ਦੇ ਲੀਡਰਾਂ ਨੇ ਪੰਜਾਬ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਅਤੇ ਕਰਜਾਈ ਕਰਨ ਦੀ ਕੋਈ ਕਸਰ ਨਹੀ ਛੱਡੀ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੋਕਾਂ ਤੇ ਜਬਰ ਜ਼ੁਲਮ ਕਰਨ ਵਾਲਿਆ ਸਰਕਾਰਾਂ ਨੂੰ ਨਸੀਅਤ ਦੇਣਾ ਚਾਹੁੰਦਾ ਹੈ ਕਿ ਪੰਜਾਬ ਨੂੰ ਕਈ ਲੁੱਟਣ ਵਾਲੇ ਆਏ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਏ, ਤੁਸੀ ਕਿਸ ਬਾਗ ਦੀ ਮੂਲੀ ਹੋ। ਲੋਕਾਂ ਨੂੰ ਲੁੱਟਣਾ ਤੇ ਕੁਟਣਾ ਬੰਦ ਕਰੋ ਤੇ ਉਹਨਾ ਨੂੰ ਇਨਸਾਫ ਦਿਉ ਨਹੀ ਤੇ ਤੁਹਾਡਾ ਹਾਲ ਵੀ ਪਿਛਲੇ ਹੰਕਾਰੀ ਲੋਕਾਂ ਵਾਲਾ ਹੋਵੇਗਾ।

  • Election Results 2023 LIVE: इन तीन राज्यों में बीजेपी ने मारा मैदान, तेलंगाना में कांग्रेस का शानदार प्रदर्शन

    नई दिल्ली : राजस्थान, मध्य प्रदेश और छत्तीसगढ़ में भारतीय जनता पार्टी लगातार बढ़त बनाई हुई है। बीजेपी के कई उम्मीदवारों ने तीनों राज्यों में जीत हासिल कर ली है. पूर्व मुख्यमंत्री वसुंधरा राजे भी चुनाव जीत चुकी हैं. वहीं राज्यवर्धन सिंह राठौड़ ने भी झोलवाड़ा सीट से जीत हासिल कर ली है।

    वहीं तेलंगाना में कांग्रेस पार्टी सबसे आगे चल रही है।  बता दें कि 7 नवंबर से 30 नवंबर तक इन चार राज्यों में चुनाव हुआ था। 7 नवंबर को छत्तीसगढ़ के पहले चरण का चुनाव हुआ. 17 नवंबर को मध्य प्रदेश और छत्तीसगढ़ के दूसरे चरण का चुनाव हुआ. 25 नवंबर को राजस्थान में चुनाव हुआ और सबसे आखिरी में तेलंगाना में 30 नवंबर को चुनाव हुआ।

  • ਪੰਜਾਬ : ਰਿਸ਼ਤੇ ਸ਼ਰਮਸਾਰ! ਪ੍ਰੇਮ ਸੰਬੰਧਾਂ ‘ਚ ਚਾਚੀ- ਭਤੀਜੇ ਨੇ ਨਿਗਲੀ ਜ਼ਹਿਰੀਲੀ ਚੀਜ਼, ਮੌਤ, ਦੇਖੋ ਵੀਡੀਓ

    ਬਠਿੰਡਾ : ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਪਿੰਡ ਰਾਏਕੇ ਖੁਰਦ ਦੇ ਵਿੱਚ ਰਹਿਣ ਵਾਲੇ ਪ੍ਰੇਮੀ ਜੋੜਾ ਜਿਨਾਂ ਦਾ ਆਪਸ ਵਿੱਚ ਰਿਸ਼ਤਾ ਚਾਚੀ ਅਤੇ ਭਤੀਜੇ ਦਾ ਹੈ। ਦੋਹਾਂ ਰਿਸ਼ਤਾ ਸਮਾਜ ਨੂੰ ਨਾ ਮਨਜ਼ੂਰ ਹੋਣ ਕਾਰਨ ਦੋਹਾਂ ਨੇ ਆਪਣੇ ਖੇਤ ਵਿੱਚ ਜਾ ਕੇ ਜਹਿਰ ਨਿਕਲਿਆ। ਜਿਸ ਤੋਂ ਬਾਅਦ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਹੈ। ਜਿਨਾਂ ਦੀ ਮ੍ਰਿਤਕ ਦੇਹਨੂੰ ਬਠਿੰਡਾ ਸਹਾਰਾ ਜਨ ਸੇਵਾ ਦੇ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ। ਸਹਾਰਾ ਜਨ ਸੇਵਾ ਦੇ ਵਰਕਰ ਨੇ ਦੱਸਿਆ ਕਿ ਇਹਨਾਂ ਦੋਹਾਂ ਦਾ ਚਾਚੀ ਭਤੀਜੇ ਦਾ ਰਿਸ਼ਤਾ ਸੀ। ਜਿਸ ਦੇ ਚਲਦਿਆਂ ਉਹਨਾਂ ਦੀ ਵਲੋਂ ਸ਼ਹਿਰ ਨਿਕਲਿਆ ਗਿਆ।

    ਫਿਲਹਾਲ ਪੁਲਿਸ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ। ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਵੀ ਕਰ ਰਹੀ। ਇਸ ਮੌਕੇ ਤੇ ਪਰਿਵਾਰ ਦੇ ਮੈਂਬਰ ਨੇ ਜਾਣਕਾਰੀ ਦਿੱਤੀ ਕਿ ਇਸ ਗੱਲ ਦੀ ਕਿਸੇ ਨੂੰ ਵੀ ਭਣਕ ਨਹੀਂ ਸੀ ਕਿ ਇਹਨਾਂ ਦੋਹਾਂ ਦੇ ਵਿੱਚ ਪ੍ਰੇਮ ਸਬੰਧ ਹਨ, ਨਾ ਹੀ ਪਰਿਵਾਰਕ ਕੋਈ ਝਗੜਾ ਹੋਇਆ ਸੀ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮਹਿਲਾ ਦੇ 2 ਬੱਚੇ ਹਨ। ਪਿੰਡ ਵਾਸੀਆਂ ਨੇ ਸੂਚਨਾ ਦਿੱਤੀ ਸੀ ਕਿ ਉਹਨਾਂ ਦੇ ਵੱਲੋਂ ਖੇਤ ਦੇ ਵਿੱਚ ਜਾ ਕੇ ਸਲਫਾਸ ਖਾਂ ਲਈ ਹੈ, ਜਿਨਾਂ ਦੇ ਮੂੰਹ ਵਿੱਚੋਂ ਝੱਗ ਵੀ ਨਿਕਲ ਰਹੇ ਸੀ। ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ। ਫਿਲਹਾਲ ਇਸ ਮੰਦਭਾਗੀ ਘਟਨਾ ਤੋਂ ਬਾਅਦ ਦੋਹਾਂ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ।

  • ਪੰਜਾਬ : CIA ਨੇ 3 ਕਿਲੋ ਹੈਰੋਇਨ ਸਮੇਤ 3 ਆਰੋਪਿਆਂ ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

    ਤਰਨ ਤਾਰਨ : ਮਾਨਯੋਗ ਸ੍ਰੀ ਅਸ਼ਵਨੀ ਕਪੂਰ ਐਸਐਸਪੀ ਤਰਨ ਤਾਰਨ ਜੀ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਸਬੰਧੀ ਸ੍ਰੀ ਮਨਿੰਦਰ ਸਿੰਘ ਐਸ.ਪੀ ਹੈਡਕੁਆਟਰ ਤਰਨ ਤਾਰਨ ਅਡੀਸ਼ਨਲ ਚਾਰਜ਼ ਐਸ.ਪੀ (ਡੀ) ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਅਰੁਣ ਸ਼ਰਮਾਂ ਡੀਐਸਪੀ (ਡੀ) ਤਰਨ ਤਾਰਨ ਜੀ ਵੱਲੋਂ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਤਿਆਰ ਕਰਕੇ ਭੇਜੀਆਂ ਗਈਆ ਸਨ। ਜਿਸਤੇ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀਆਈਏ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਗਸਤ ਵਾ ਤਲਾਸ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਸੀਆਈਏ ਸੇਰੋਂ ਤੋਂ ਤੋਂ ਝਬਾਲ, ਸੁਰਸਿੰਘ, ਭਿੱਖੀਵਿੰਡ, ਖੇਮਕਰਨ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਗੰਦਾ ਨਾਲਾ ਰੋਡ ਭਿੱਖੀਵਿੰਡ ਮੋਜੂਦ ਸੀ ਤਾਂ ਅੰਮ੍ਰਿਤਸਰ ਸਾਈਡ ਤਰਫੋਂ ਇੱਕ ਸਵਿਫਟ ਡਿਜਾਇਰ ਕਾਰ ਨੰਬਰੀ HR-05-AH-0176 ਰੰਗ ਚਿੱਟਾ ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾ ਕਾਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਇਕਦਮ ਕਾਰ ਨੂੰ ਤੇਜ ਰਫਤਾਰ ਨਾਲ ਭਜਾ ਲਿਆ। ਤਾਂ ਸਾਥੀ ਕਰਮਚਾਰੀਆ ਗੱਡੀ ਸਵਿਫਟ ਦਾ ਪਿੱਛਾ ਕੀਤਾ। ਜਿਸ ਤੋ ਬਾਅਦ ਸ੍ਰੀ ਅਨੰਦਪੁਰ ਸਤਸੰਗ ਭਵਨ ਭਿੱਖੀਵਿੰਡ ਨੇੜੇ ਆਰੋਪੀ ਗੱਡੀ ਛੱਡ ਕੇ ਦੋੜਨ ਲੱਗੇ ਤਾ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਕਾਬੂ ਕੀਤਾ।

    ਇੱਕ ਆਰੋਪੀ ਭੱਜਣ ਵਿੱਚ ਕਾਮਯਾਬ ਹੋ ਗਿਆ। ਜਿਸਤੇ ਇੰਚਾਰਜ਼ ਸੀਆਈਏ ਸਟਾਫ ਤਰਨ ਤਾਰਨ ਵੱਲੋਂ ਅਰੁਣ ਸ਼ਰਮਾਂ ਡੀ.ਐਸ.ਪੀ (ਡੀ) ਤਰਨ ਤਾਰਨ ਜੀ ਦੀ ਹਾਜ਼ਰੀ ਵਿੱਚ ਉਕਤ ਦੋਸ਼ੀਆਂ ਦੀ ਤਾਲਾਸ਼ੀ ਅਮਲ ਵਿੱਚ ਲਿਆਂਦੀ ਤਾਂ ਕਾਬੂ ਕੀਤੇ ਆਰੋਪੀ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਸੁਖਵੰਤ ਸਿੰਘ ਉਕਤ ਦੇ ਕਬਜ਼ੇ ਵਿੱਚੋਂ 510 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਕਾਬੂ ਕੀਤੇ ਦੂਸਰੇ ਆਰੋਪੀ ਜੱਗਬੀਰ ਸਿੰਘ ਉਰਫ ਜੱਗਾ ਪੁੱਤਰ ਕਾਬਲ ਸਿੰਘ ਉਕਤ ਦੇ ਕਬਜ਼ੇ ਵਿੱਚੋਂ 510 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਕਾਰ ਦੀ ਡਰਾਈਵਰ ਸੀਟ ਤੇ ਬੈਠੇ ਆਰੋਪੀ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਹਰਪਾਲ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਮਹਿੰਦੀਪੁਰ ਦੀ ਤਲਾਸੀ ਕਰਨ ਤੇ ਉਸਦੇ ਕਬਜ਼ੇ ਵਿੱਚੋਂ 2 ਕਿਲੋ 80 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜੋ ਇਹਨਾਂ ਉਕਤ ਦੋਸ਼ੀਆਂ ਪਾਸੋਂ ਕੁੱਲ 3 ਕਿਲੋ 100 ਗ੍ਰਾਮ ਹੈਰੋਇਨ ਅਤੇ ਇੱਕ ਸਵਿਫਟ ਡਿਜਾਇਰ ਕਾਰ ਨੰਬਰੀ HR-05-AH-0176 ਰੰਗ ਚਿੱਟਾ ਬ੍ਰਾਮਦ ਕਰਕੇ ਮੁੱਕਦਮਾ ਨੰਬਰ 173 ਮਿਤੀ 02-12-2023 ਜੁਰਮ 21ਸੀ/25/29 ਐਨ.ਡੀ.ਪੀ.ਐਸ ਐਕਟ ਥਾਣਾ ਭਿੱਖੀਵਿੰਡ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।

  • स्कूटी सीख रही युवती को अगवा कर किया गैंगरेप

    स्कूटी सीख रही युवती को अगवा कर किया गैंगरेप

    गाजियाबादः दिल्ली से सटे यूपी के गाजियाबाद में एक युवती से गैंगरेप का मामला सामने आया है। जानकारी के मुताबिक स्कूटी सीख रही युवती को ऑटो में खींचकर अगवा किया गया और फिर उसे सुनसान जगह ले जाकर गैंगरेप को अंजाम दिया गया। रेप की ये वारदात 30 नवंबर की शाम को गाजियाबाद के ट्रॉनिका सिटी थाना क्षेत्र में हुई थी।

    पीड़ित युवती जिस वक्त स्कूटी सीख रही थी उस समय मौके पर उसकी सहेली और सहेली का बॉयफ्रेंड भी मौजूद था। जानकारी के मुताबिक जब पीड़िता की सहेली और उसके ब्वॉयफ्रेंड ने आरोपियों का विरोध किया तो उन लोगों ने उन्हें भी बंधक बना लिया।

    गैंगरेप की इस वारदात के बाद पुलिस ने केस दर्ज कर मामले की जांच शुरू कर दी है। पुलिस को आरोपियों के कुछ सुराग भी मिले हैं। वहीं पीड़िता के मुताबिक 3 आरोपी थे जिसने इस घिनौनी कृत्य को अंजाम दिया।

    एफआईआर के मुताबिक पीड़ित युवती 30 नवंबर की शाम को करीब 6 बजकर 35 मिनट पर फैक्ट्री से लौट रही थी। इस दौरान पीड़ित युवती अपनी फ्रेंड के साथ खानपुर जाने वाली एक सुनसान सड़क पर स्कूटी सीखने लगी। इसी दौरान फोन आने पर युवती रुककर बात करने लगी। जब उसने पीछे मुड़कर देखा तो तीन युवक पीछे खड़े थे।

    तीनों युवकों ने पीड़ित युवती और उसके दोस्तों पर गलत काम करने का आरोप लगाया। इसके बाद सभी आरोपी पीड़िता को अपने साथ जबरदस्ती झाड़ियों में ले गए और बारी-बारी से रेप किया।

    घटना को अंजाम देने के बाद आरोपी वहां से फरार हो गए। इसके बाद पीड़ित युवती और उसके दोस्त घर पहुंचे और परिजनों को पूरी वारदात की जानकारी दी। फिर परिवार की तरफ से थाने में एफआईआर दर्ज कराई गई।

    इस मामले को लेकर गाजियाबाद के डी.सी.पी रूरल विवेक ने बताया कि 23 साल की एक लड़की ने शिकायत दी थी। शिकायत के मुताबिक पीड़िता की एक दोस्त उसके साथ थी। उसने कुछ दिन पहले ही एक स्कूटी खरीदी थी। दोनों ट्रॉनिका सिटी की खिलौने की फैक्ट्री में काम करती हैं।

  • ਪੰਜਾਬ . ਕਾਰ ‘ਚੋਂ ਮਿਲੀ AAP ਆਗੂ ਦੀ ਲਾਸ਼, ਦਹਿਸ਼ਤ ਦਾ ਮਾਹੌਲ

    ਸੁਲਤਾਨਪੁਰ ਲੋਧੀ : ਦੇਰ ਰਾਤ ਥਾਣਾ ਭੁਲੱਥ ਅਧੀਨ ਆਉਂਦੇ ਪਿੰਡ ਰਾਮਗੜ੍ਹ ਨੇੜੇ ਸਥਿਤ ਕਿੱਲੀ ਸਾਹਿਬ ਗੁਰਦੁਆਰਾ ਕੋਲੋਂ ਕਾਰ ‘ਚੋਂ ਆਮ ਆਦਮੀ ਪਾਰਟੀ ਦੇ ਆਗੂ ਦੀ ਭੇਤਭਰੇ ਹਾਲਾਤ ‘ਚ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ ‘ਤੇ ਇਕ ਕਾਰ ‘ਚ ਵਿਅਕਤੀ ਦੀ ਲਾਸ਼ ਪਈ ਹੈ।

    ਜਦੋਂ ਮੌਕੇ ‘ਤੇ ਜਾ ਕੇ ਵੇਖਿਆ ਤਾਂ ਕਾਰ ਦੀ ਡਰਾਈਵਰ ਸੀਟ ‘ਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਬੀਰ ਸਿੰਘ (28) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਗਿੱਲ ਥਾਣਾ ਸਦਰ ਨਕੋਦਰ ਦੀ ਲਾਸ਼ ਪਈ ਸੀ। ਜਿਸ ਨੂੰ ਕਬਜ਼ੇ ‘ਚ ਲੈ ਕੇ ਮੋਰਚਰੀ ‘ਚ ਰਖਵਾਇਆ ਹੈ। ਸੁਖਬੀਰ ਸਿੰਘ ਬੀਤੇ ਦਿਨ ਪਿੰਡ ਡੱਲਾ (ਸੁਲਤਾਨਪੁਰ ਲੋਧੀ) ਵਿਖੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਗਿਆ ਸੀ। ਪਰ ਉਸ ਦੀ ਲਾਸ਼ ਹਲਕਾ ਭੁੱਲਥ ਤੋਂ ਕਾਰ ‘ਚੋਂ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • ਪੰਜਾਬ : ਤੇਜ ਰਫਤਾਰ ਕਾਰ ਬੇਕਾਬੂ ਹੋ ਕੇ ਪਲਟੀ, ਦੇਖੋ ਵੀਡਿਓ

    ਅੰਮ੍ਰਿਤਸਰ : ਬੀਤੀ ਰਾਤ ਐਲੀਵੇਟਿਡ ਰੋਡ ਬ੍ਰਿਜ ਉਪਰ ਇਕ ਮਹਿਲਾ ਕਾਰ ਚਾਲਕ ਦੀ ਕਾਰ ਉਸ ਵੇਲੇ ਪਲਟ ਗਈ, ਜਦੋ ਐਲੀਵੇਟਿਡ ਬ੍ਰਿਜ ਉਪਰ ਇਕ ਮੌੜ ਉਪਰ ਸਪੀਡ ਬ੍ਰੇਕਰ ਨਾ ਹੋਣ ਦੇ ਚਲਦੇ ਕਾਰ ਬੇਕਾਬੂ ਹੋ ਡਿਵਾਈਡਰ ਤੋ ਪਲਟ ਗਈ ਅਤੇ ਮਹਿਲਾ ਦੀ ਜਾਨ ਬਾਲ ਬਾਲ ਬਚੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਮੌਕੇ ਦੇ ਚਸ਼ਮਦੀਦ ਲੋਕਾ ਨੇ ਦੱਸਿਆ ਕਿ ਇਹ ਐਲੀਵੇਟਿਡ ਬ੍ਰਿਜ ਉਪਰ ਨਾ ਤੇ ਕੋਈ ਸਪੀਡ ਬ੍ਰੇਕਰ ਹੈ ਅਤੇ ਨਾ ਹੀ ਸਪੀਡ ਸੰਬਧੀ ਕੋਈ ਵੀ ਬੋਰਡ ਅਤੇ ਜਦੋ ਲੋਕ ਇਸ ਐਲੀਵੇਟਿਡ ਰੋਡ ਉਪਰੋ ਤੇਜ ਰਫਤਾਰ ਨਾਲ ਆਉਦੇ ਹਨ।

    ਤਾਂ ਟਰਨ ਤੋ ਗਡੀਆ ਬੇਕਾਬੂ ਹੋ ਜਾਂਦੀਆ ਹਨ। ਜਿਸਦੀ ਤਾਜ਼ਾ ਮਿਸਾਲ ਇਹ ਹਾਦਸਾ ਹੈ। ਜਿਸ ਵਿਚ ਮਹਿਲਾ ਵਲੋ ਟਰਨ ਲੈਣ ਮੌਕੇ ਗਡੀ ਬੇਕਾਬੂ ਹੌਣ ਤੇ ਡਿਵਾਈਡਰ ਤੋ ਪਲਟ ਗਈ। ਗਨੀਮਤ ਹੈ ਕਿ ਮਹਿਲਾ ਦੀ ਜਾਨ ਬਚ ਗਈ ਅਤੇ ਉਸਦੇ ਪਰਿਵਾਰਕ ਮੈਂਬਰਾ ਨੂੰ ਸੁਚਿਤ ਕਰ ਉਸਨੂੰ ਇਲਾਜ ਲਈ ਲਿਜਾਇਆ ਗਿਆ ਹੈ।

  • सड़क हादसा : ट्रैक्टर और ट्रक की टक्कर, 3 की मौत, 4 घायल

    सड़क हादसा : ट्रैक्टर और ट्रक की टक्कर, 3 की मौत, 4 घायल

    नई दिल्ली : मुजफ्फरनगर में रविवार को भीषण सड़क हादसे में 3 लोगों की मौत हो गई है। इस हादसे में ट्रैक्टर ट्राली और ट्रक की टक्कर हुई है हादसे में ट्रक सवार 3 लोगों की मौत हो गई जबकि 4 लोग घायल हुए हैंपुलिस ने घायल लोगों को ट्रक से निकालकर अस्पताल पहुंचाया है। मीरापुर थाने के कैथोड़ा गांव के पास ये हादसा हुआ हैबताया जा रहा है कि रविवार सुबह घने कोहरे के कारण ये हादसा हुआ है।

    ट्रैक्टर में भूसा भरा हुआ था और ट्रक में दवाईयां जा रही थीं। ये ट्रक हरियाणा के अंबाला से दवाईयां लेकर बिहार के पटना जा रहा था। मेरठ-पौड़ी राजमार्ग पर ट्रैक्टर और ट्रक की आमने-सामने की टक्कर हुई। जिसके बाद चीख-पुकार मच गई। ग्रामीणों ने घटनास्थल पर पहुंचकर घायलों को बचाने की कोशिश की और पुलिस को जानकारी दी।  

  • ਪੰਜਾਬ :ਟਰੱਕ ਚਾਲਕ ਭੇਦਭਰੇ ਹਾਲਤ ’ਚ ਹੋਇਆ ਲਾਪਤਾ, ਦੇਖੋ ਵੀਡਿਓ

    ਹੁਸਿ਼ਆਰਪੁਰ/ਸ਼ੌਨੂੰ ਥਾਪਰ : ਜਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਥਾਣਾ ਬੁੱਲੋਵਾਲ ਦੇ ਪਿੰਡ ਸ਼ਰਿਸਤਪੁਰ ਦੀ ਇੱਕ ਔਰਤ ਆਪਣੇ ਟਰੱਕ ਚਾਲਕ ਪਤੀ ਨੂੰ ਲੱਭਣ ਲਈ ਪਿਛਲੇ ਇੱਕ ਮਹੀਨੇ ਤੋਂ ਥਾਣਿਆਂ ਦੇ ਚੱਕਰ ਕੱਟ ਰਹੀ ਹੈ। ਉਸ ਦਾ ਪਤੀ ਆਪਣੇ ਟਰੱਕ ਮਾਲਿਕ ਨਾਲ ਹੀ ਗੇੜਾ ਲਗਾਉਣ ਲਈ ਗਿਆ ਸੀ। ਪਰੰਤੂ ਰਸਤੇ ਵਿੱਚੋਂ ਹੀ ਲਾਪਤਾ ਹੋ ਗਿਆ। ਪੀੜਿਤ ਪਰਿਵਾਰ ਨੂੰ ਆਪਣੇ ਘਰ ਦੇ ਜੀਅ ਦੇ ਲਾਪਤਾ ਹੋਣ ਦੀ ਟਰੱਕ ਮਾਲਿਕ ਵਲੋਂ ਦੱਸੀ ਜਾ ਰਹੀ ਕਹਾਣੀ ਹਜ਼ਮ ਨਹੀਂ ਹੋ ਰਹੀ। ਥਾਣਾ ਬੱਲੋਵਾਲ ਦੀ ਪੁਲਸ ਵੀ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਸ਼ਿਕਾਇਤਾਂ ਵਿਚ ਪੀੜਿਤ ਪਤਨੀ ਸ਼ਕੁੰਤਲਾ ਦੇਵੀ, ਭਗਵਾਨ ਵਾਲਮੀਕ ਧਰਮ ਰਕਸ਼ਾ ਸੰਮਤੀ ਦੇ ਚੇਅਰਮੈਨ ਬਲਵਿੰਦਰ ਮਰਵਾਹਾ, ਜਿਲ੍ਹਾਂ ਉੱਪ ਪ੍ਰਧਾਨ ਅਜੇ ਕੁਮਾਰ ਲਾਡੀ, ਸੁੱਚਾ ਸਿੰਘ ਸਰਪੰਚ, ਸਤਪਾਲ ਦੀ ਹਾਜ਼ਰੀ ਵਿਚ ਦੱਸਿਆ ਕਿ ਉਸ ਦਾ ਪਤੀ ਮਹਿੰਦਰ ਪਾਲ ਟਰੱਕ ਚਾਲਕ ਹੈ। ਗੁਰਦਾਸਪੁਰ ਦੇ ਟਰੱਕ ਨੰਬਰ ਪੀ ਬੀ 06 ਕਿਊ 4537 ਦੇ ਮਾਲਿਕ ਭਗਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬਜਾੜ ਨਾਲ ਹੀ ਟਰੱਕ ਚਲਾਉਂਦੇ ਹਨ। ਉਸ ਨੇ ਦੱਸਿਆ ਕਿ 28 ਅਕਤੂਬਰ ਨੂੰ ਉਹ ਭਗਤ ਸਿੰਘ ਦੇ ਨਾਲ ਹੀ ਟਰੱਕ ਲੈ ਕੇ ਗਏ ਸਨ ਅਤੇ ਲਗਾਤਾਰ ਉਸ ਦੇ ਪਤੀ ਨਾਲ ਗੱਲਬਾਤ ਹੁੰਦੀ ਰਹੀ।

    ਉਸ ਨੇ ਦੱਸਿਆ ਕਿ 29 ਅਕਤੂਬਰ ਨੂੰ ਉਸ ਦੇ ਪਤੀ ਦਾ ਫ਼ੋਨ ਬੰਦ ਆਉਣ ਲੱਗਾ ਤਾਂ ਉਸ ਨੇ ਭਗਤ ਸਿੰਘ ਸਿੰਘ ਨੂੰ ਫ਼ੋਨ ਕੀਤਾ, ਤਾਂ ਉਸ ਨੇ ਦੱਸਿਆ ਕਿ ਰਸਤੇ ਵਿਚ ਗੱਡੀ ਦੀ ਆਰਟੀਓ ਚੈਕਿੰਗ ਦੌਰਾਨ ਉਸ ਦਾ ਪਤੀ ਮਹਿੰਦਰ ਪਾਲ ਗੱਡੀ ਛੱਡ ਕੇ ਫ਼ਰਾਰ ਹੋ ਗਿਆ ਸੀ ਅਤੇ ਮਿਲ ਨਹੀਂ ਰਿਹਾ। ਉਸ ਨੇ ਦੱਸਿਆ ਕਿ ਉਸੇ ਦਿਨ ਹੀ ਭਗਤ ਸਿੰਘ ਨੇ ਪਾਣੀਪਤ ਅਧੀਨ ਪੈਂਦੇ ਥਾਣਾ ਇਸਾਨਾ ਵਿਚ ਉਸ ਦੇ ਪਤੀ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾ ਦਿੱਤਾ। ਸ਼ਕੁੰਤਲਾ ਦੇਵੀ ਨੇ ਦੋਸ਼ ਲਗਾਇਆ ਕਿ ਗੱਡੀ ਵਿਚ ਮਾਲਿਕ ਦੇ ਬੈਠੇ ਹੋਣ ’ਤੇ ਟਰੱਕ ਚਾਲਕ ਨੂੰ ਭੱਜਣ ਦੀ ਕੀ ਲੋੜ ਸੀ ਅਤੇ ਟਰੱਕ ਚਾਲਕ ਭਗਤ ਸਿੰਘ ਝੂਠ ਬੋਲ ਰਿਹਾ ਹੈ ਉਨ੍ਹਾਂ ਮੰਗ ਕੀਤੀ ਕਿ ਭਗਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੇ ਪਤੀ ਦਾ ਪਤਾ ਲਗਾਇਆ ਜਾਵੇ। ਉਸ ਨੇ ਦੱਸਿਆ ਕਿ ਜੇਕਰ ਉਸ ਦੇ ਪਤੀ ਨੂੰ ਕੁੱਝ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਵੀ ਭਗਤ ਸਿੰਘ ਦੀ ਹੋਵੇਗੀ। ਇਸ ਸਬੰਧੀ ਬੁੱਲੋਵਾਲ ਦੇ ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਮਹਿੰਦਰਪਾਲ ਦੇ ਲਾਪਤਾ ਹੋਣ ਦਾ ਮਾਮਲਾ ਪਾਣੀਪਤ ਵਿਖ਼ੇ ਦਰਜ ਹੋ ਚੁੱਕਾ ਹੈ। ਉਹ ਦੂਜੀ ਵਾਰ ਮਾਮਲਾ ਦਰਜ ਨਹੀ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਉਨ੍ਹਾਂ ਭਗਤ ਸਿੰਘ ਨੂੰ ਬੁਲਾਇਆ ਹੈ। ਪੜਤਾਲ ਕਰਨ ਤੋਂ ਬਾਅਦ ਹੀ ਮਾਮਲੇ ਦੀ ਅਸਲੀਅਤ ਦਾ ਪਤਾ ਲੱਗੇਗਾ।