ਪੰਜਾਬ: ਮੁੱਖ ਸਕੱਤਰ ਪੰਜਾਬ ਵੀ.ਕੇ ਜੰਜੂਆ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਦੇਖੋਂ ਵੀਡਿਓ

ਪਠਾਨਕੋਟ, ਅਨਮੋਲ: ਮੁੱਖ ਸਕੱਤਰ ਪੰਜਾਬ ਵੀ.ਕੇ ਜੰਜੂਆ ਪਠਾਨਕੋਟ ਪਹੁੰਚੇ। ਜਿੱਥੇ ਉਹਨਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ.ਕੇ ਜੰਜੂਆ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਖੇਤਰ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਣਜੀਤ ਸਾਗਰ ਡੈਮ ਵਿੱਚ ਬਣੇ ਟਾਪੂਆਂ ਚ ਹਟਸ ਬਣਾਏ ਜਾਣਗੇ। ਸਾਗਰ ਡੈਮ ‘ਤੇ ਸਥਿਤ ਪਲੰਗੀ ਅਤੇ ਕੋਲਾਰਾ ਟਾਪੂਆਂ ‘ਤੇ ਸੈਰ ਸਪਾਟੇ ਨੂੰ ਵਿਕਸਤ ਕੀਤਾ ਜਾਵੇਗਾ। ਰਣਜੀਤ ਸਾਗਰ ਡੈਮ ‘ਤੇ ਜਲ ਖੇਡਾਂ ਵੀ ਵਿਕਸਤ ਕੀਤੀਆਂ ਜਾਣਗੀਆਂ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਟੂਰਿਸਟਾਂ ਲਈ ਇਹ ਜਗ੍ਹਾ ਖਿੱਚ ਦਾ ਕੇਂਦਰ ਬਣ ਸਕੇ।

Comments

Leave a Reply

Your email address will not be published. Required fields are marked *