ਪੰਜਾਬ: ਭਾਰੀ ਮੀਂਹ ਪੈਣ ਕਾਰਣ ਦਰਿਆ ਦਾ ਪੂਰੇ ਉਫਾਨ ਤੇ ਹੋਇਆ ਪਾਣੀ, ਦੇਖੋ ਵੀਡੀਓ

ਸ਼੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਸਤਲੁਜ ਦਰਿਆ ਦਾ ਪਾਣੀ ਪੂਰੇ ਉਫਾਨ ਤੇ ਹੈ। ਕਿਉਂਕਿ ਪੰਜਾਬ ਦੇ ਨਾਲ ਗਵਾਂਢੀ ਰਾਜ ਹਿਮਾਚਲ ਵਿੱਚ ਵੀ ਭਾਰੀ ਮੀਂਹ ਪੈਣ ਦੇ ਕਾਰਣ ਜਿੱਥੇ ਹਿਮਾਚਲ ਤੋਂ ਸਵਾ ਨਦੀ ਦਾ ਪਾਣੀ ਵੀ ਸਤਲੁਜ ਦਰਿਆ ਦੇ ਵਿਚ ਰਲਦਾ ਹੈ। ਜਿਸ ਕਾਰਨ ਪਾਣੀ ਦਾ ਪੱਧਰ ਵਧਣ ਦੇ ਕਾਰਨ ਅਨੰਦਪੁਰ ਸਾਹਿਬ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਭਾਰੀ ਨੁਕਸਾਨ ਹੋ ਜਾਂਦਾ ਹੈ। ਤੁਸੀਂ ਦੇਖ ਰਹੇ ਹੋ ਦਰਿਆ ਦਾ ਪਾਣੀ ਪੁਲਾਂ ਤੇ ਨਾ ਟਕਰਾ ਰਿਹਾ ਹੈ, ਅਤੇ ਕੰਢਿਆਂ ਦੇ ਬਰਾਬਰ ਚੱਲ ਰਿਹਾ ਹੈ। ਅਗਰ ਕੁਛ ਦਿਨ ਇਸ ਪ੍ਰਕਾਰ ਮੀਂਹ ਪੈਂਦਾ ਰਿਹਾ ਅਤੇ ਹਿਮਾਚਲ ਤੋਂ ਪਾਣੀ ਆਉਂਦਾ ਰਿਹਾ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਇਹ ਬੰਨ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਭਾਰੀ ਮੀਂਹ ਕਾਰਨ ਅਲੱਗ-ਅਲੱਗ ਇਲਾਕਿਆਂ ਦਾ ਆਨੰਦਪੁਰ ਸਾਹਿਬ ਤੋਂ ਸੰਪਰਕ ਟੁੱਟ ਗਿਆ ਹੈ।

Comments

Leave a Reply

Your email address will not be published. Required fields are marked *