ਪੰਜਾਬ : ਦੁਕਾਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਤੇਜ਼ਾਬੀ ਲੜਾਈ, ਦੇਖੋ ਵਿਡਿਓ

ਫ਼ਿਰੋਜ਼ਪੁਰ : ਲੜਾਈਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣੀਆਂ ਅੱਤੇ ਦੇਖੀਆਂ ਹੋਣੀਆਂ ਨੇ ਪਰ ਤੇਜ਼ਾਬੀ ਲੜਾਈ ਤੁਸੀਂ ਪਹਿਲੀ ਵਾਰ ਸੁਣੀ ਹੋਵੇਗੀ। ਮਾਮਲਾ ਫ਼ਿਰੋਜ਼ਪੁਰ ਦਾ ਹੈ ਜਿੱਥੇ ਦੋ ਧਿਰਾਂ ਵਿਚਾਲੇ ਦੁਕਾਨ ਤੇ ਕਬਜ਼ੇ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਇੱਕ ਧਿਰ ਵੱਲੋਂ ਤੇਜ਼ਾਬ ਲੈ ਕੇ ਦੂਜੀ ਧਿਰ ਤੇ ਹਮਲਾ ਕਰ ਦਿੱਤਾ ਗਿਆ। ਇਸ ਤੇਜ਼ਾਬੀ ਹਮਲੇ ਵਿੱਚ ਚਾਰ ਲੋਕ ਬੁਰੀ ਤਰਾਂ ਝੁਲਸ ਗਏ ਨੇ, ਜਿਹਨਾਂ ਨੂੰ ਸੜੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਤੇਜ਼ਾਬ ਪੀੜਤ ਦਾ ਕਹਿਣਾਂ ਹੈ ਕਿ ਹਮਲਾ ਕਰਨ ਵਾਲੇ ਉਨ੍ਹਾਂ ਕੋਲ ਮੁਲਾਜਮ ਲੱਗੇ ਹੋਏ ਸੀ ਜਿੰਨਾਂ ਵੱਲੋਂ ਫ਼ਰਜ਼ੀ ਕਾਗਜ਼ਾਤ ਤਿਆਰ ਕਰਕੇ ਦੁਕਾਨ ਉੱਪਰ ਕਬਜ਼ਾ ਕਰ ਲਿਆ ਸੀ, ਤਾਂ ਉਨ੍ਹਾਂ ਵੱਲੋਂ ਅਦਾਲਤ ਵਿੱਚ ਕੇਸ ਪਾ ਦਿੱਤਾ।

ਜੌ ਕਿ ਕੇਸ ਉਹਨਾਂ ਦੇ ਹੱਕ ਵਿੱਚ ਹੋ ਗਿਆ। ਉਹ ਪੁਲਿਸ ਕੌਲ ਗਏ ਅਤੇ ਪੁਲਸ ਪ੍ਰੋਟੈਕਸ਼ਨ ਦੀ ਮੰਗ ਵੀ ਕੀਤੀ, ਪਰ ਪੁਲਿਸ ਨੇ ਉਨ੍ਹਾਂ ਦੀ ਫ਼ਰਿਆਦ ਨਹੀਂ ਸੁਣੀ। ਜਦ ਓਹ ਆਪਨੀ ਦੁਕਾਨ ਦਾ ਕਬਜ਼ਾ ਲੈਣ ਦੁਕਾਨ ਤੇ ਗਏ ਤਾਂ ਦੋਸ਼ੀਆਂ ਨੇ ਉਨ੍ਹਾਂ ਉੱਪਰ ਤੇਜ਼ਾਬ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਚਾਰ ਜਣੇ ਬੁਰੀ ਤਰ੍ਹਾਂ ਝੁਲਸ ਗਏ। ਇਸ ਝਗੜੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਦੇ ਦੱਸਣ ਮੁਤਾਬਿਕ ਉਹਨਾਂ ਉੱਪਰ ਤੇਜ਼ਾਬੀ ਹਮਲਾ ਕੀਤਾ ਗਿਆ ਹੈ, ਪਰ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੀ ਗੱਲ ਦਾ ਖੁਲਾਸਾ ਹੋਏਗਾ। ਪੀਡ਼ਤਾਂ ਦੇ ਬਿਆਨ ਦਰਜ਼ ਕਰ ਲਏ ਨੇਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ ।

Comments

Leave a Reply

Your email address will not be published. Required fields are marked *