ਪੰਜਾਬ : ਡਿਵਾਇਡਰ ਨਾਲ ਟਕਰਾਈ ਬੇਕਾਬੂ ਕਾਰ, ਹਾਦਸੇ ‘ਚ ਸਫਾਈ ਸੇਵਕ ਔਰਤ ਦੀ ਮੌਤ, ਦੇਖੋਂ CCTV

ਪਟਿਆਲਾ: ਰਾਜਪੁਰਾ-ਪਟਿਆਲਾ ਰੋਡ ‘ਤੇ ਨਵੀਂ ਅਨਾਜ ਮੰਡੀ ਅਤੇ ਗੁੁਰੂ ਨਾਨਕ ਇੰਡਸਟ੍ਰੀਜ਼ ਦੇ ਸਾਹਮਣੇ ਸੜਕ ਦੇ ਡਿਵਾਇਡਰ ਕਿਨਾਰੇ ਸਫਾਈ ਕਰ ਰਹੀਆਂ 2 ਔਰਤਾਂ ਤੇ ਇੱਕ ਵਿਅਕਤੀ ਨੂੰ ਬੇਕਾਬੂ ਹੋਈ ਤੇਜ਼ ਰਫਤਾਰ ਮਹਿੰਦਰਾ ਕਾਰ ਨੇ ਆਪਣੀ ਚਪੇਟ ‘ਚ ਲੈ ਲਿਆ। ਜਿਸ ਕਾਰਨ 1 ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ 1 ਹੋਰ ਔਰਤ ਸਣੇ 2 ਵਿਅਕਤੀਆਂ ਨੂੰ ਗੰਭੀਰ ਜਖਮੀ ਹਾਲਤ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਲਈ ਰੈਫਰ ਕਰ ਦਿੱਤਾ ਹੈ। ਪ੍ਰਰਾਪਤ ਜਾਣਕਾਰੀ ਦੇ ਅਨੁਸਾਰ ਨਗਰ ਕੌਂਸਲ ਦੇ ਸਫਾਈ ਮੁਲਾਜ਼ਮ ਸੁਨੀਤਾ ਰਾਣੀ (35) ਪਤਨੀ ਜ਼ਸਵੀਰ ਸਿੰਘ ਵਾਸੀ ਵਾਲਮੀਕ ਬਸਤੀ, ਰਜਨੀ ਵਾਸੀ ਨੇੜੇ ਅਨਾਜ ਮੰਡੀ ਰਾਜਪੁਰਾ ਤੇ ਕੁਲਵੰਤ ਸਿੰਘ ਵਾਸੀ ਗੰਡਿਆ ਖੇੜੀ ਜਦੋਂ ਰਾਜਪੁਰਾ ਪਟਿਆਲਾ ਰੋਡ ‘ਤੇ ਡਿਵਾਇਡਰ ਨੇੜੇ ਕਰੀਬ 10 ਵਜੇ ਰਿਕਸ਼ਾ ਰੇਹੜੀ ਲੈ ਕੇ ਝਾੜੂ ਨਾਲ ਸਫਾਈ ਕਰ ਰਹੇ ਸਨ

ਤਾਂ ਪਟਿਆਲਾ ਵੱਲ ਤੋਂ ਆ ਰਹੀ ਮਹਿੰਦਰਾ ਐਕਸਯੂਵੀ ਕਾਰ ਨੇ ਲਾਪਰਵਾਹੀ ਦੇ ਨਾਲ ਇਹਨਾਂ ਸਫਾਈ ਸੇਵਕਾਂ ਨੂੰ ਆਪਣੀ ਚਪੇਟ ‘ਚ ਲੈ ਲਿਆ। ਗੱਡੀ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਉਹ ਰਿਕਸ਼ਾ ਰੇਹੜੀ, ਮੁਲਾਜ਼ਮਾਂ ਨੂੰ ਦਰੜਦੀ ਹੋਈ ਅੱਗੇ ਡਿਵਾਇਰ ਵਿਚਕਾਰ ਲੋਹੇ ਦੇ ਖੰਬੇ ਨਾਲ ਟਕਰਾਅ ਗਈ। ਇਸ ਹਾਦਸੇ ‘ਚ ਜ਼ਖਮੀ ਸੁਨੀਤਾ ਰਾਣੀ ਨੂੰ ਜਦੋਂ ਏਪੀਜੈਨ ਸਿਵਲ ਹਸਪਤਾਲ ਇਲਾਜ ਦੇ ਲਈ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਅਤੇ 2 ਹੋਰ ਜ਼ਖਮੀਆਂ ਸੁਨੀਤਾ ਰਾਣੀ ਅਤੇ ਕੁਲਵੰਤ ਸਿੰਘ ਨੂੰ ਉਹਨਾਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ।

ਇਸ ਘਟਨਾ ਸਥਾਨ ‘ਤੇ ਪਹੁੰਚੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ, ਸਫਾਈ ਸੇਫਕ ਯੂਨੀਅਨ ਦੇ ਪ੍ਰਧਾਨ ਅਸ਼ੋਕ ਬਿੱਟੂ, ਪ੍ਰਧਾਨ ਹੰਸ ਰਾਜ ਬਨਵਾੜੀ ਨੇ ਦੱਸਿਆ ਕਿ ਇਸ ਸੜਕ ਹਾਦਸੇ ‘ਚ 1 ਸਫਾਈ ਮਜਦੂਰ ਔਰਤ ਦੀ ਮੌਤ ਹੋ ਗਈ ਹੈ ਤੇ 2 ਸਫਾਈ ਸੇਵਕ ਸਾਥੀ ਗੰਭੀਰ ਜ਼ਖਮੀ ਹਨ। ਉਨ੍ਹਾਂ ਨੇ ਥਾਣਾ ਸਿਟੀ ਪੁਲਿਸ ਤੋਂ ਉਕਤ ਕਾਰ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮਿ੍ਤਕ ਔਰਤ ਦੇ ਪਰਿਵਾਰਕ ਮੈਂਬਰ ਨੂੰ ਪੱਕੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਥਾਣਾ ਸਿਟੀ ਪੁਲਿਸ ਮੌਕੇ ‘ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।

Comments

Leave a Reply

Your email address will not be published. Required fields are marked *