ਪੰਜਾਬ : CM ਭਗਵੰਤ ਮਾਨ ਦੇ ਨਾਂ ਤੇ ਡੀਸੀ ਨੂੰ ਸੌਂਪਿਆ ਮੰਗ ਪੱਤਰ, ਦੇਖੋ ਵੀਡਿਓ

ਸ੍ਰੀ ਮੁਕਤਸਰ ਸਾਹਿਬ : ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਪ੍ਰਸ਼ਾਸ਼ਨ ਅਤੇ ਵਕੀਲ ਭਾਈਚਾਰਾ ਤਕਰਾਰ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਮ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸ ਸਮੇਂ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਨਸ਼ੇ ਦੀ ਲੜਾਈ ਲੜਨ ਲਈ ਸਾਨੂੰ ਇੱਕ ਮੁੱਠ ਹੋਣ ਦੀ ਲੋੜ ਹੈ। ਜੇਕਰ ਅਜਿਹੇ ਵਿਵਾਦ ਚੱਲਦੇ ਰਹਿਣਗੇ ਤਾਂ ਨਸ਼ੇ ਦੇ ਸੁਦਾਗਰ ਇਸ ਲੜਾਈ ਦਾ ਫਾਇਦਾ ਲੈ ਕੇ ਆਪਣੇ ਧੰਦੇ ਨੂੰ ਹੋਰ ਕਰਨ ਵਿੱਚ ਸਫਲ ਹੋ ਜਾਣਗੇ।

ਉਹਨਾਂ ਮੁੱਖ ਮੰਤਰੀ ਦੇ ਨਾਂ ਤੇ ਮੰਗ ਪੱਤਰ ਸੌਂਪਦੇ ਹੋਏ, ਆਖਿਆ ਕਿ ਇਸ ਮਸਲੇ ਦਾ ਹੱਲ ਬੈਠ ਕਰ ਲਿਆ ਜਾਵੇ, ਤਾਂ ਪੰਜਾਬ ਲਈ ਬਿਹਤਰ ਹੋਵੇਗਾ। ਆਗੂਆਂ ਨੇ ਕਿਹਾ ਕਿ ਨਸ਼ੇ ਦੀ ਲੜਾਈ ਲੜਨ ਲਈ ਇੱਕ ਮੁੱਠ ਹੋਣ ਦੀ ਲੋੜ ਹੈ। ਉਹਨਾਂ ਵਕੀਲ ਭਾਈਚਾਰੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਬੈਠ ਕੇ ਇਸ ਮਸਲੇ ਦਾ ਹੱਲ ਕਰ ਲਿਆ ਜਾਵੇ।

Comments

Leave a Reply

Your email address will not be published. Required fields are marked *