ਪੰਜਾਬ : 100 ਥਾਵਾਂ ਤੇ ਚਲਾਇਆ ਗਿਆ ਸਵੱਛਤਾ ਅਭਿਆਨ, ਦੇਖੋ ਵੀਡਿਓ

ਪਠਾਨਕੋਟ : ਗਾਂਧੀ ਜਯੰਤੀ ਮੌਕੇ ਦੇਸ਼ ਭਰ ਚ ਅੱਜ ਇਕ ਘੰਟੇ ਦਾ ਛਰਮ ਦਾਨ ਕਰ ਲੋਕਾਂ ਵਲੋਂ ਸਵੱਛਤਾ ਅਭਿਆਨ ਚਲਾ ਸਫਾਈ ਕੀਤੀ ਗਈ । ਇਸੇ ਦੇ ਚਲਦੇ ਕਰੀਬ 100 ਥਾਵਾਂ ਤੇ ਸਵੱਛਤਾ ਅਭਿਆਨ ਚਲਾਇਆ ਗਿਆ। ਜਿਸ ਵਿਚ ਵੱਖੋ ਵੱਖ ਸੰਸਥਾਵਾਂ ਵਲੋਂ ਆਪਣਾ ਯੋਗਦਾਨ ਪਾਇਆ ਗਿਆ । ਸਕੂਲੀ ਬੱਚਿਆਂ ਨੇ ਵੀ ਛਰਮ ਦਾਨ ਕਰਦੇ ਹਿਰ ਸਫਾਈ ਅਭਿਆਨ ਚ ਆਪਣਾ ਹਿੱਸਾ ਪਾਇਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੇ ਕਿਹਾ ਕਿ ਉਹਨਾਂ ਦੇ ਸਕੂਲ ਵਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਇਹ ਆਪਣਾ ਯੋਗਦਾਨ ਪਾਂਦੇ ਹੋਏ ਸਫਾਈ ਕਰ ਰਹੇ ਹਨ। ਬੱਚਿਆ ਨੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਜਿਵੇਂ ਰੋਜ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ। ਉਸੇ ਤਰਾਂ ਸਾਨੂੰ ਆਪਣੇ ਆਲੇ ਦੁਆਲੇ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ।

Comments

Leave a Reply

Your email address will not be published. Required fields are marked *