ਪੰਜਾਬ : ਚੋਰਾਂ ਨੇ ਇੱਕ ਹੀ ਰਾਤ ‘ਚ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਦੇਖੋ CCTV

ਬਟਾਲਾ : ਪੁਲਿਸ ਅਧੀਨ ਪੈਂਦੇ ਕਸਬਾ ਕਾਦੀਆਂ ਵਿੱਖੇ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾੳਣ ਲਈ ਕਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪਰ ਚੋਰ ਹਨ ਕਿ ਇਹਨਾਂ ਪ੍ਰਬੰਧਾ ਨੂੰ ਅੰਗੂਠਾ ਦਿਖਾ ਰਹੇ ਹਨ। ਘਟਨਾਂ ਮੇਨ ਬਜ਼ਾਰ ਦੀ ਹੈ, ਜਿੱਥੇ ਦੇਰ ਰਾਤ ਚੋਰਾਂ ਨੇ ਮੇਨ ਬਜ਼ਾਰ ਦੀਆਂ 4 ਦੁਕਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੁਕਾਨਾਂ ਦੇ ਸ਼ਟਰ ਤੇ ਤਾਲੇ ਤੋੜ ਕੇ ਨਕਦੀ ਦੇ ਨਾਲ ਸਮਾਨ ਵੀ ਚੋਰੀ ਕਰਕੇ ਲੈ ਗਏ। ਇਸ ਘਟਨਾ ਦੀ cctv ਵੀ ਸਾਹਮਣੇ ਆਈ ਹੈ। ਇਸ ਬਜ਼ਾਰ ਵਿੱਚ ਕੁਝ ਦੁਕਨਾਂ ਇਸ ਤਰਾਂ ਦੀਆਂ ਵੀ ਹਨ।

ਜਿਨਾਂ ਦੇ ਸ਼ਟਰ ਖੋਲਣ ਵਿੱਚ ਚੋਰ ਨਾਕਾਮ ਰਹੇ। ਮਿਲੀ ਜਾਨਕਾਰੀ ਅਨੁਸਾਰ ਪੀੜਤ ਦੁਕਨਾਦਾਰ ਨੇ ਦਸਿਆ ਕਿ ਦੁਕਾਨ ਦੇ ਸ਼ਟਰ ਚੋਰਾਂ ਵਲੋ ਤੋੜੇ ਗਾਏ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਚੋਰਾਂ ਵਲੋ ਮਨਿਆਰੀ ਦੀ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਇਆਆ ਜਾ ਰਿਹਾ ਹੈ। ਉਹਨਾਂ ਅਪੀਲ ਕੀਤੀ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਚੋਰਾਂ ਤੇ ਨਕੇਲ ਕੱਸੇ ਅਤੇ ਦੁਕਾਨਦਾਰਾਂ ਨੂੰ ਨੁਕਸਾਨ ਤੋਂ ਬਚਾਏ। ਘਟਨਾ ਦੀ ਇਲਤਾਹ ਮਿਲਦੇ ਹੀ ਮੌਕੇ ਤੇ ਜਾਂਚ ਕਰਨ ਪਹੁੰਚੇ ਏਐਸਆਈ ਦਾ ਕਹਿਣਾ ਸੀ ਕਿ ਸੀਸੀਟੀਵੀ ਦੀ ਜਾਂਚ ਕਰਦੇ ਹੋਏ ਅਗਲੀ ਬਣਦੀ ਕਾਨੂੰਨੀ ਕਾਰਵਾਈ ਜਲਦ ਅਮਲ ਵਿਚ ਲਿਆਂਦੀ ਜਾਵੇਗੀ।

Comments

Leave a Reply

Your email address will not be published. Required fields are marked *