ਪੰਜਾਬ : ਭਾਰਤ ਅਤੇ ਪਾਕਿਸਤਾਨ ‘ਚ ਚੱਲ ਰਹੇ ਕ੍ਰਿਕਟ ਮੈਚ ਨੂੰ ਲੈ ਕੇ ਵੇਖਣ ਨੂੰ ਮਿਲੀਆਂ ਰੌਣਕਾਂ, ਦੇਖੋ ਵੀਡਿਓ

ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਕਾਰ ਹਮੇਸ਼ਾ ਹੀ ਰੋਮਾਂਚਿਕ ਮੈਚ ਕ੍ਰਿਕਟ ਦਾ ਵੇਖਣ ਨੂੰ ਮਿਲਦਾ ਹੈ। ਹਾਲਾਂਕਿ ਭਾਰਤ ਵੱਲੋਂ ਹਮੇਸ਼ਾ ਹੀ ਵੱਡੇ ਟੂਰਨਾਮੈਂਟਾਂ ਦੇ ਵਿੱਚ ਪਾਕਿਸਤਾਨ ਨੂੰ ਸ਼ਿਕਸਤ ਦਿੱਤੀ ਜਾਂਦੀ ਹੈ ਅਤੇ ਇਸ ਵਾਰ ਵੀ ਭਾਰਤ ਤੇ ਪਾਕਿਸਤਾਨ ਵਿੱਚ ਵੱਡਾ ਮੁਕਾਬਲਾ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਇਸੇ ਦਾ ਨਜ਼ਾਰਾ ਦਿਖਾਉਣ ਵਾਸਤੇ ਕਲੱਬ ਵੱਲੋਂ ਸ਼ਕਤੀ ਨਗਰ ਚੌਂਕ ਦੇ ਵਿੱਚ ਇੱਕ ਵੱਡੀ ਸਕਰੀਨ ਲਗਾ ਕੇ ਲੋਕਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋ ਰਹੇ ਮੁਕਾਬਲੇ ਦਾ ਆਨੰਦ ਦਵਾਇਆ ਜਾ ਰਿਹਾ ਹੈ। ਜੈ ਹੋ ਕਲੱਬ ਦੇ ਪ੍ਰਧਾਨ ਵਿੱਕੀ ਦੱਤਾ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਹਮੇਸ਼ਾ ਹੀ ਤਲਖੀ ਭਰਿਆ ਮੈਚ ਵੇਖਣ ਨੂੰ ਮਿਲਦਾ ਹੈ। ਇਸ ਮੈਚ ਨੂੰ ਵੇਖਣ ਵਾਸਤੇ ਲੋਕ ਮੋਟੀ ਰਕਮ ਲਗਾ ਕੇ ਸਟੇਡੀਅਮ ਵਿੱਚ ਵੇਖਣ ਜਾਂਦੇ ਹਨ।

ਲੇਕਿਨ ਕਈ ਗਰੀਬ ਲੋਕ ਹਨ ਜੋ ਕਿ ਇਸ ਮੈਚ ਨੂੰ ਸਟੇਡੀਅਮ ਵਿੱਚ ਨਹੀਂ ਵੇਖ ਸਕਦੇ। ਉਹਨਾਂ ਦੇ ਲਈ ਹੀ ਅਸੀਂ ਅੱਜ ਇਹ ਵੱਡੀ ਸਕਰੀਨ ਲਗਾਈ ਹੈ।ਅਸੀਂ ਚਾਹੁੰਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਵਿੱਚ ਹੋ ਰਹੇ ਸ਼ਾਨਦਾਰ ਮੈਚ ਦਾ ਹਰੇਕ ਵਿਅਕਤੀ ਅਨੰਦ ਪ੍ਰਾਪਤ ਕਰ ਸਕੇ। ਜੈ ਹੋ ਕਲੱਬ ਦੇ ਪ੍ਰਧਾਨ ਵਿੱਕੀ ਦੱਤਾ ਦਾ ਇਹ ਵੀ ਕਹਿਣਾ ਹੈ ਕਿ ਜੋ ਇਸ ਵੇਲੇ ਦੇ ਹਾਲਾਤ ਹਨ ਭਾਰਤ ਦੇ ਹੱਥ ਵਿੱਚ ਸਾਰਾ ਮੈਚ ਨਜ਼ਰ ਆ ਰਿਹਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਭਾਰਤ ਵੱਡੀ ਲੀਡ ਨਾਲ ਮੈਚ ਜਿੱਤੇਗਾ ਅਤੇ ਆਪਣਾ ਰਿਕਾਰਡ ਕਾਇਮ ਰੱਖੇਗਾ। ਉੱਥੇ ਹੀ ਇਸ ਮੈਚ ਨੂੰ ਵੇਖਣ ਵਾਸਤੇ ਹੁਣ ਬਹੁਤ ਸਾਰੇ ਲੋਕ ਪਹੁੰਚੇ ਹੋਏ ਹਨ ਅਤੇ ਕੁਰਸੀਆਂ ਉੱਤੇ ਬੈਠ ਕੇ ਇਸ ਮੈਚ ਦਾ ਆਨੰਦ ਪ੍ਰਾਪਤ ਕਰ ਰਹੇ ਹਨ।

Comments

Leave a Reply

Your email address will not be published. Required fields are marked *