ਜਲੰਧਰ: ਵਿਆਹ ਤੇ ਗਿਆ ਪਰਿਵਾਰ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡੀਓ

ਨਕੋਦਰ : ਰਣਜੀਤ ਨਗਰ ਵਿਖੇ ਚੋਰ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਕਰਕੇ ਫਰਾਰ ਹੋ ਗਏ।  ਪੀੜਿਤ  ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਵੇਰੇ ਵਿਆਹ ਤੇ ਗਿਆ ਸੀ। ਜਦੋਂ ਦੁਪਹਿਰ ਨੂੰ ਉਹ ਘਰ ਪੁਜੇ ਤਾ  ਦਰਵਾਜ਼ੇ ਦੇ ਤਾਲੇ ਭੰਨੇ ਹੋਏ ਸਨ ।  ਜਦੋਂ ਉਹਨਾਂ ਦੇਖਿਆ ਤਾਂ ਗੋਦਰੇਜ ਦੀਆਂ ਅਲਮਾਰੀਆਂ ਦਾ ਸਮਾਨ ਖਿੱਲਰਿਆ ਪਿਆ ਸੀ। 

ਜਿਸ ਵਿੱਚੋ  ਸੋਨੇ ਦੇ ਗਹਿਣੇ , ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਸਨ।  ਉਨ੍ਹਾਂ ਦਸਿਆ ਕਿ ਕਰੀਬ 40 ਤੋਲੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਤੋ ਇਲਾਵਾ ਲਖ ਰੁਪਏ ਦੀ ਨਗਦੀ ਵੀ ਚੋਰੀ ਹੋਈ ਹੈ।  ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤੋ ਗਿਆ ਹੈ।  ਕੌਂਸਲਰ ਹੇਮੰਤ ਸ਼ਰਮਾ ਮੋਕੇ ਤੇ ਪਹੁੰਚੇ ਅਤੇ ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। 

Comments

Leave a Reply

Your email address will not be published. Required fields are marked *