ਲੁਧਿਆਣਾ : ਲੁਧਿਆਣਾ ਦੇ ਕਾਲਜ ਰੋਜ ਤੇ ਸਥਿਤ ਇੱਕ ਨਾਮੀ ਜਿਯੂਲਰ ਦੇ ਸ਼ੋਰੁਮ ਵਿਚੋਂ ਦੰਪਤੀ ਵੱਲੋਂ ਸੋਨੇ ਦਾ ਹਾਰ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਹੈ। ਇਸ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਫ ਤੌਰੇ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮਹਿਲਾ ਨੇ ਦੇਖਦੇ ਹੀ ਦੇਖਦੇ ਸੋਨੇ ਦਾ ਹਾਰ ਚੌਰੀ ਕਰ ਲਿਆ। ਜਦੋਂ ਇਸ ਘਟਨਾ ਬਾਰੇ ਜਿਉਲਰ ਸ਼ਾਪ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਸਨੇ ਪੁਲਿਸ ਨੂੰ ਇਸਦੀ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਮੁਤਾਬਿਕ ਚੌਰੀ ਕੀਤੇ ਗਏ ਸੌਨੇ ਦੇ ਹਾਰ ਦੀ ਕੀਮਤ 8 ਲੱਖ ਰੁਪਏ ਦੱਸੀ ਜਾ ਰਹੀ ਹੈ। ਜਿਉਲਰ ਨੇ ਇਸ ਸਬੰਧੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Leave a Reply