ਪੰਜਾਬ : ਭਾਨੇ ਸਿੱਧੂ ਦੇ ਮਾਮਲੇ ‘ਚ ਕਿਸਾਨ ਜਥੇਬੰਦੀਆਂ ਨੇ ਸਰਕਾਰ ਤੇ ਸਾਧਿਆ ਨਿਸ਼ਾਨਾ, ਦੇਖੋ ਵੀਡਿਓ

ਲੁਧਿਆਣਾ : ਭਾਨੇ ਸਿੱਧੂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਮਾਮਣੇ ਆਈਆਂ ਹਨ। ਕਿਸਾਨ ਜਥੇਬੰਦੀਆਂ ਨੇ ਭਾਣੇ ਸਿੱਧੂ ਦੀ ਰਿਹਾਈ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ। 37 ਕਿਸਾਨ ਜਥੇਬੰਦੀਆਂ ਦੀ ਐਸ ਕੇ ਐਮ ਦੇ ਬੈਨਰ ਹੇਠ ਮੀਟਿੰਗ ਹੋਈ ਸੀ। ਜਿੱਥੇ ਕਿਸਾਨ ਜਥੇਬੰਦੀਆਂ ਨੇ 16 ਤਰੀਕ ਨੂੰ ਭਾਰਤ ਬੰਦ ਸਮੇਤ ਅਨੇਕ ਫੈਸਲੇ ਲਏ ਉੱਥੇ ਹੀ ਸਮਾਜ ਸੇਵੀ ਭਾਨੇ ਸਿੱਧੂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਆਈਆਂ।

ਕਿਸਾਨ ਜਥੇਬੰਦੀਆਂ ਨੇ ਭਾਨੇ ਸਿੱਧੂ ਦੀ ਰਿਹਾਈ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਭਾਨੇ ਸਿੱਧੂ ਉੱਪਰ ਇੱਕ ਤੋਂ ਬਾਅਦ ਤਿੰਨ ਪਰਚੇ ਦਰਜ ਕੀਤੇ ਗਏ। ਉਹਨਾਂ ਕਿਹਾ ਕਿ ਗਲਤ ਤਰੀਕੇ ਨਾਲ ਪਰਚੇ ਦਰਜ ਕਰ, ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਨਾ ਸਿੱਧੂ ਵੱਲੋਂ ਏਜੰਟਾ ਦੇ ਸਤਾਏ ਲੋਕਾਂ ਨੂੰ ਪੈਸੇ ਦਵਾ ਇਨਸਾਫ ਦਵਾਉਣ ਦੀ ਕੋਸ਼ਿਸ ਕੀਤੀ ਸੀ।

Comments

Leave a Reply

Your email address will not be published. Required fields are marked *