ਹੁਸ਼ਿਆਰਪੁਰ : ਤਿੰਨ ਧੀਆਂ ਦੇ ਪਿਤਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਦੇਖੋ ਵੀਡਿਓ

ਹੁਸ਼ਿਆਰਪੁਰ : ਜਿਲ੍ਹਾਂ ਹੁਸ਼ਿਆਰਪੁਰ ਅਧੀਨ ਪੈਂਦੇ ਕਸਬਾ ਮਾਹਿਲਪੁਰ ਦੇ ਬਾਹਰਵਾਰ ਨਸ਼ੇ ਦੇ ਹੱਬ ਵਜੋਂ ਜਾਣੇ ਜਾਂਦੇ ਸੈਂਸੀਆਂ ਮੁਹੱਲਾ ਲੰਗੇਰੀ ਰੋਡ ‘ਤੇ ਅੱਜ ਸਵੇਰੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ | ਲਾਗਲੇ ਘਰਾਂ ਤੋਂ ਨਸ਼ਾ ਖ਼ਰੀਦ ਕੇ ਨੌਜਵਾਨ ਘਰਾਂ ਦੇ ਪਿਛਵਾੜੇ ਵੀਰਾਨ ਇਲਾਕੇ ਵਿਚ ਨਸ਼ਾ ਕਰ ਰਿਹਾ ਸੀ | ਮਿ੍ਤਕ ਦੇ ਹੱਥ ਵਿਚ ਹੀ ਇੰਜਕੈਸ਼ਨ ਵੀ ਸੀ ਅਤੇ ਖ਼ੱਬੇ ਹੱਥ ‘ਤੇ ਲਗਾਏ ਟਾਕੇ ਦੇ ਤਾਜੇ ਨਿਸ਼ਾਨ ਵੀ ਮੌਜੂਦ ਸਨ|

ਥਾਣਾ ਮਾਹਿਲਪੁਰ ਵਿਖ਼ੇ ਜਾਣਕਾਰੀ ਦਿੰਦੇ ਹੋਏ ਮਿ੍ਤਕ ਦੀ ਮਾਤਾ ਮੀਨਾ ਪਤਨੀ ਫ਼ਰਿਆਦ ਮੁਹੰਮਦ ਵਾਸੀ ਬਜਰਾਵਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਬਦੁੱਲ ਖ਼ਾਨ (32) ਪਿਛਲੇ ਡੇਢ ਸਾਲ ਤੋਂ ਨਸ਼ਾ ਕਰਨ ਦਾ ਆਦੀ ਸੀ ਅਤੇ ਉਹ ਸਿਵਲ ਹਸਪਤਾਲ ਮਾਹਿਲਪੁਰ ਵਿਖ਼ੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਓ ਐਸ ਟੀ ਸੈਂਟਰ ਨਾਲ ਵੀ ਰਜਿਸਟਰਡ ਸੀ ਅਤੇ ਉਸ ਦਾ ਰਜਿਸਟਰੇਸ਼ਨ ਨੰਬਰ 930 ਸੀ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਹ ਘਰੋਂ ਸਿਵਲ ਹਸਪਤਾਲ ਮਾਹਿਲਪੁਰ ਵਿਖ਼ੇ ਨਸ਼ਾ ਛੱਡਣ ਦੀ ਦਵਾਈ ਲੈਣ ਆਇਆ ਸੀ ਅਤੇ ਪੁਲਿਸ ਨੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਖ਼ਿਸਕ ਗਈ | ਮਿ੍ਤਕ ਤਿੰਨ ਧੀਆ ਦਾ ਪਿਤਾ ਸੀ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Comments

Leave a Reply

Your email address will not be published. Required fields are marked *