ਪੰਜਾਬ : ਕਿਸਾਨਾਂ ਅਤੇ ਪ੍ਰਸਾਸ਼ਨ ਦੇ ਦਰਮਿਆਨ ਬਣੀ ਸਹਿਮਤੀ, ਖਤਮ ਕੀਤਾ ਧਰਨਾ, ਦੇਖੋ ਵੀਡਿਓ

ਬਟਾਲਾ: ਕਿਸਾਨਾਂ ਵਲੋਂ ਬਟਾਲਾ ਰੇਲਵੇ ਟਰੈਕ ਜਾਮ ਕਰਦੇ ਹੋਏ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਸ਼ੁਰੂ ਕੀਤਾ ਧਰਨਾ ਪ੍ਰਦਰਸ਼ਨ ਅੱਜ ਦੂਸਰੇ ਦਿਨ ਪ੍ਰਸ਼ਾਸਨ ਦੇ ਨਾਲ ਦੂਸਰੀ ਮੀਟਿੰਗ ਤੋਂ ਬਾਅਦ ਖਤਮ ਕੀਤਾ ਗਿਆ । ਕਿਸਾਨ ਆਗੂਆਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਰਮਿਆਨ ਹੋਈ ਦੂਸਰੀ ਮੀਟਿੰਗ ਵਿੱਚ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਸਹਿਮਤੀ ਬਣੀ ਅਤੇ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ। 

ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਖੁੱਦ ਕਿਸਾਨਾਂ ਦੀ ਸਟੇਜ ਤੇ ਆਕੇ ਤਮਾਮ ਮੰਗਾਂ ਮੰਨੀਆ ਅਤੇ ਕਿਹਾ ਕਿ ਤਮਾਮ ਮੰਗਾਂ 30 ਅਗਸਤ ਤਕ ਪੂਰੀਆਂ ਕੀਤੀਆਂ ਜਾਣਗੀਆਂ, ਫਿਰ ਚਾਹੇ ਉਹ ਜ਼ਮੀਨ ਐਕਵਾਇਰ ਦਾ ਮੁਆਵਜਾ ਹੋਵੇ ਜਾਂ ਫਿਰ ਬੇਮੌਸਮੀ ਬਰਸਾਤ ਨਾਲ ਖਰਾਬ ਹੋਈ ਫਸਲ ਦਾ ਮੁਆਵਜਾ ਹੋਵੇ, ਗੰਨੇ ਦੀ ਬਕਾਇਆ ਰਾਸ਼ੀ ਹੋਵੇ ਅਤੇ ਇਸਤੋਂ ਇਲਾਵਾ ਦੂਸਰੀਆਂ ਤਮਾਮ ਮੰਗਾਂ ਮੰਨਦੇ ਹੋਏ 30 ਅਗਸਤ ਤਕ ਪੂਰਿਆ ਕਰਨ ਦਾ ਲਿਖਤੀ ਵਿਸ਼ਵਾਸ਼ ਦਿੱਤਾ ਗਿਆ। ਉਸਤੋਂ ਬਾਅਦ ਕਿਸਾਨਾਂ ਨੇ ਧਰਨਾ ਉਠਾਉਣ ਵਿੱਚ ਸਹਿਮਤੀ ਦਿੱਤੀ। 

ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਤਮਾਮ ਮੰਗਾਂ ਉਤੇ ਸਹਿਮਤੀ ਬਣ ਗਈ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਮੰਗਾਂ ਮੰਨਦੇ ਹੋਏ 30 ਅਗਸਤ ਤਕ ਪੁਰਾ ਕਰਨ ਦਾ ਲਿਖਤੀ ਵਿਸ਼ਵਾਸ ਦਿੱਤਾ ਹੈ. ਜੇਕਰ 30 ਅਗਸਤ ਤਕ ਮੰਗਾਂ ਨਾ ਪੁਰੀਆਂ ਹੋਈਆਂ ਤਾਂ 1 ਸਤੰਬਰ ਤੋਂ ਪ੍ਰਸ਼ਾਸਨ ਫਿਰ ਇਕ ਵੱਡੇ ਰੋਸ ਪ੍ਰਦਰਸ਼ਨ ਲਈ ਤਿਆਰ ਰਹੇ।

Comments

Leave a Reply

Your email address will not be published. Required fields are marked *