ਪੰਜਾਬ : ਕਣਕ ਦੇ ਖੇਤਾਂ ‘ਚ ਅੱਗ ਲੱਗਣ ਕਾਰਨ ਹੋਇਆ ਨੁਕਸਾਨ, ਦੇਖੋ ਵੀਡਿਓ

ਨੰਗਲ : ਗਰਮੀ ਦੇ ਮੌਸਮ ਵਿੱਚ ਕਈ ਥਾਵਾਂ ਤੇ ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਊਂਦੀਆਂ ਹਨ। ਅਜੀਹਾ ਹੀ ਇੱਕ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ। ਜਿਥੇ  ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਜਾਈਆ ਦੇ ਯਤਨ ਕੀਤੇ ਅੱਤੇ ਅੱਗ ਤੇ ਕਾਬੂ ਪਾਇਆ ਗਿਆ।

ਦੱਸ ਦਈਏ ਕਿ ਅੱਗ ਨੇ ਜਿਥੇ ਕੁਝ ਖੇਤਾਂ ਚ ਆਪਣੀ ਚਪੇਟ ਵਿਚ ਲੈ ਲਿਆ ਓਥੇ ਹੀ ਬਾਕੀ ਫਸਲ ਨੂੰ ਬਚਾ ਲਿਆ ਗਿਆ। ਗਰਮੀ ਦੇ ਕਾਰਣ ਫਸਲਾਂ ਚ ਅੱਗ ਦੀਆਂ ਘਟਨਾਵਾਂ ਚ ਵਾਧਾ ਹੋ ਜਾਂਦਾ ਹੈ ਅਤੇ ਕੁਝ ਅਣਗਿਹਲੀਆਂ ਕਾਰਨ ਵੀ ਅਜੀਹੀਆਂ ਘਟਨਾਵਾਂ ਵਾਪਰਦੀਆਂ ਹਨ। ਜਿਸ ਨਾਲ ਕਿਸਾਨ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ ਹੋ ਜਾਂਦੀ ਹੈ।

Comments

Leave a Reply

Your email address will not be published. Required fields are marked *