ਪੰਜਾਬ: ਅਧਿਆਪਕਾਂ ਦਾ ਤਿੰਨ ਦਿਨਾ ਤੋਂ ਚਲ ਰਿਹਾ ਧਰਨਾ ਹੋਈ ਸਮਾਪਤ, ਵੰਡੇ ਲੱਡੂ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਬੀਤੇ ਤਿੰਨ ਦਿਨਾ ਤੋਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ 4161 ਮਾਸਟਰ ਕੈਡਰ ਦਾ ਪੱਕਾ ਧਰਨਾ ਅੱਜ ਦੇਰ ਸ਼ਾਮ ਸਮਾਪਤ ਹੋ ਗਿਆ । ਅਧਿਆਪਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ 5 ਜਨਵਰੀ ਨੂੰ ਮੁੱਖਮੰਤਰੀ ਦੁਆਰਾ ਜੁਆਈਨਿੰਗ ਪੱਤਰ ਤਾਂ ਦੇ ਦਿੱਤੇ ਗਏ ਸੀ, ਮਗਰ ਹਾਲੇ ਤੱਕ ਉਹਨਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ ਤੇ ਦੇਰ ਸ਼ਾਮ ਸਿੱਖਿਆ ਮੰਤਰੀ ਦੁਆਰਾ ਉਹਨਾਂ ਦੀ ਮੰਗ ਮੰਨ ਲਈ ਗਈ ਤੇ ਧਰਨਾਕਾਰੀ ਅਧਿਆਪਕਾਂ ਨੇ ਮੰਗ ਪੂਰੀ ਹੋਣ ਤੇ ਲੱਡੂ ਵੰਡੇ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਜਿੰਦਾਬਾਦ ਦੇ ਨਾਅਰੇ ਲਗਾ ਕੇ ਖੁਸ਼ੀ ਜ਼ਾਹਿਰ ਕਰਦੇ ਹੋਏ ਮੁੱਖਮੰਤਰੀ ਦਾ ਵੀ ਧੰਨਵਾਦ ਕੀਤਾ। 

4161 ਅਧਿਆਪਕ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਉਹ 9 ਮਈ ਨੂੰ ਆਪਣੀ ਆਪਣੀ ਡਾਈਟ ਵਿੱਚ ਜਾ ਕੇ ਹਾਜ਼ਰੀ ਦੇਣਗੇ ਤੇ ਓਹਨਾ ਦੀ ਟ੍ਰੇਨਿੰਗ ਸ਼ੁਰੂ ਹੋ ਜਾਵੇਗੀ ਤੇ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ ।

Comments

Leave a Reply

Your email address will not be published. Required fields are marked *